ਸਤਨਾਮ ਲੋਈ, ਮਾਹਿਲਪੁਰ : ਦੁਆਬਾ ਸਪੋਰਟਿੰਗ ਕਲੱਬ ਖ਼ੇੜਾ ਮਾਹਿਲਪੁਰ ਵੱਲੋਂ ਪ੍ਰਧਾਨ ਇਕਬਾਲ ਸਿੰਘ ਖ਼ੇੜਾ ਦੀ ਅਗਵਾਈ ਹੇਠ 11ਵਾਂ ਦੁਆਬਾ ਕੱਪ ਫ਼ੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਨਾਲ ਸ਼ੁਰੂ ਹੋ ਗਿਆ।

ਟੂਰਨਾਮੈਂਟ ਦਾ ਉਦਘਾਟਨ ਸੰਤ ਦਿਲਾਵਰ ਸਿੰਘ ਜੱਬੜ, ਸੰਤ ਗੁਰਮੀਤ ਸਿੰਘ ਨਡਾਲੋਂ, ਸੰਤ ਬਲਵੀਰ ਸਿੰਘ ਖ਼ੇੜਾ ਅਤੇ ਸੰਤ ਸੁਰਜੀਤ ਸਿੰਘ ਖ਼ੇੜਾ ਨੇ ਸਾਂਝੇ ਤੌਰ 'ਤੇ ਕੀਤਾ। ਇਸ ਟੂਰਨਾਮੈਂਟ 'ਚ ਪੇਂਡੂ, ਕਾਲਜ ਅਤੇ ਕਲੱਬ ਵਰਗ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਐਤਵਾਰ ਕਰਵਾਏ ਉਦਘਾਟਨੀ ਮੈਚ 'ਚ ਫ਼ੁੱਟਬਾਲ ਅਕੈਡਮੀ ਪਾਲਦੀ ਨੇ ਡੀਏਡੀ ਕਾਲਜ ਜਲੰਧਰ ਨੂੰ 4-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਦੂਜੇ ਮੈਚ 'ਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਫ਼ੁੱਟਬਾਲ ਅਕੈਡਮੀ ਕਾਲਜ ਮਾਹਿਲਪੁਰ ਨੂੰ 2-1 ਨਾਲ ਹਰਾਇਆ। ਹੋਰ ਮੈਚਾਂ 'ਚ ਬੀ ਏ ਐਮ ਕਾਲਜ ਗੜ੍ਹਸ਼ੰਕਰ ਨੇ ਫ਼ੁੱਟਬਾਲ ਅਕੈਡਮੀ ਬੱਡੋ ਨੂੰ 1-0 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਕੱਲਬ ਵਰਗ ਦੇ ਮੈਚ 21 ਜਨਵਰੀ ਤੋਂ ਸ਼ੁਰੂ ਹੋਣਗੇ।

ਇਸ ਮੌਕੇ ਗੁਰਦੇਵ ਸਿੰਘ ਗਿੱਲ ਅਰਜੁਨਾ ਐਵਾਰਡੀ, ਦਇਆ ਸਿੰਘ ਮੇਘੋਵਾਲ, ਪਿ੍ਰੰ ਜਗਮੋਹਣ ਸਿੰਘ, ਪਿ੍ਰੰ ਮਨਦੀਪ ਕੌਰ, ਪਰਮਜੀਤ ਸਿੰਘ ਪੰਜੋੜ, ਹਰਪ੍ਰਰੀਤ ਸਿੰਘ ਬੇਂਸ, ਜਸਪ੍ਰਰੀਤ ਸਿੰਘ ਬੇੈਸ, ਅਵਤਾਰ ਸਿੰਘ ਈਸਪੁਰ, ਹਰਭਜਨ ਸਿੰਘ ਅਜਨੋਹਾ, ਪਿ੍ਰੰ ਸੁਖ਼ਇੰਦਰ ਸਿੰਘ ਰਿੱਕੀ ਬੱਡੋਂ, ਰਵਿੰਦਰਪਾਲ ਰਾਏ ਬਾਹੋਵਾਲ, ਅਵਤਾਰ ਸਿੰਘ ਐੱਸਡੀਓ, ਵਿਨੋਦ ਸੰਘਾ, ਸੰਦੀਪ ਸ਼ਰਮਾ, ਬਲਵਿੰਦਰ ਸਿੰਘ ਸਰਪੰਚ, ਮੇਜਰ ਸਿੰਘ ਗਿੱਲ, ਇਕਬਾਲ ਸਿੰਘ ਭੁੱਲਰ, ਯੋਧ ਸਿੰਘ ਠੀਡਾ, ਸੁਖ਼ਦੇਵ ਸਿੰਘ ਬੰਬੇਲੀ, ਕੁਲਵਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਕੋਟਫ਼ਤੂਹੀ, ਮਨਦੀਪ ਸਿੰਘ ਸੰਘਾ, ਠੇਕੇਦਾਰ ਹਰਦੀਪ ਸਿੰਘ, ਜਸਵੰਤ ਸਿੰਘ, ਨਛੱਤਰ ਸਿੰਘ, ਗੁਰਦੀਪ ਥਾਪਾ, ਦਵਿੰਦਰ ਸਿੰਘ ਸਰਹਾਲਾ, ਸੁਖਵਿੰਦਰ ਸਿੰਘ ਭਗਤੂਪੁਰ, ਜਸਪਾਲ ਸਿੰਘ ਪਾਲਦੀ, ਬੌਬੀ ਮਨੋਲੀਆਂ, ਗੁਰਨਾਮ ਸਿੰਘ ਕੂਨਰ, ਬਲਜੀਤ ਸਿੰਘ, ਪ੍ਰਦੀਪ ਸਿੰਘ, ਸੁਖ਼ਜਿੰਦਰ ਸਿੰਘ ਗੁਰੂ, ਜਸਵੀਰ ਸਿੰਘ ਭਾਰਟਾ, ਅਮਨਦੀਪ ਸਿੰਘ, ਪ੍ਰਵੀਨ ਕੁਮਾਰ, ਤਰਨਜੀਤ ਸਿੰਘ ਤਾਰਾ, ਪ੍ਰਰੋ ਚਰਨਜੀਤ ਕੁਮਾਰ, ਪਰਮਜੀਤ ਸਿੰਘ ਰੱਕੜ ਸਮੇਤ ਭਾਰੀ ਗਿਣਤੀ ਵਿਚ ਖ਼ੇਡ ਪ੍ਰਰੇਮੀ ਵੀ ਹਾਜ਼ਰ ਸਨ।