ਸਤਨਾਮ ਲੋਈ, ਮਾਹਿਲਪੁਰ : ਦਸਮੇਸ਼ ਸਪੋਰਟਸ ਤੇ ਵੈੱਲਫੇਅਰ ਕਲੱਬ ਮਹਿਦੋਵਾਲ ਵੱਲੋਂ ਪ੍ਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਾਲਾਨਾ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਤੇ ਇਨਾਮ ਵੰਡ ਸਮਾਰੋਹ ਪਿੰਡ ਮਹਿਮਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਿਰਕਤ ਕੀਤੀ ਤੇ ਟੂਰਨਾਮੈਂਟ ਦੇ ਫਾਈਨਲ ਮੈਚ ਦੀਆਂ ਟੀਮਾਂ ਪਿੰਡ ਭੁੱਲੇਵਾਲ ਰਾਠਾਂ ਤੇ ਪਿੰਡ ਰਾਮਪੁਰ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਕਿਹਾ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਨ੍ਹਾਂ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਦੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਜ਼ਰੂਰੀ ਹਿੱਸਾ ਅਤੇ ਤੰਦਰੁਸਤ ਸਿਹਤ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਬਲਜਿੰਦਰ ਮਾਨ, ਸਰਪੰਚ ਸੋਹਣ ਸਿੰਘ, ਕੋਚ ਕੁਲਤਾਰ ਸਿੰਘ, ਗੁਰਮਿੰਦਰ ਸਿੰਘ ਮਹਿਮਦੋਵਾਲ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਰਵਿੰਦਰ ਰੋਕੀ, ਮਹਿੰਦਰ ਸਿੰਘ, ਬੰਟੀ ਮੈਲੀ, ਸਰਪੰਚ ਅਮਰਜੀਤ ਸਿੰਘ, ਦੀਪਾ ਕਾਂਗੜ, ਹਰਜਿੰਦਰ ਸਿੰਘ ਆਦਿ ਹੋਰ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

- ਫਾਈਨਲ ਮੈਚ ਦਾ ਨਤੀਜਾ

ਟੂਰਨਾਮੈਂਟ ਦੇ ਖੇਡੇ ਫਾਈਨਲ ਮੈਚ ਦੌਰਾਨ ਪਿੰਡ ਰਾਮਪੁਰ ਦੀ ਟੀਮ ਨੇ ਭੁੱਲੇਵਾਲ ਰਾਠਾਂ ਦੀ ਟੀਮ 3-2 ਗੋਲਾਂ ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕੀਤਾ।