ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਪਲਾ ਚੱਕ ਨੇੜੇ ਸੋਮਵਾਰ ਦੁਪਹਿਰ ਅੱਗ ਲੱਗਣ ਕਾਰਨ ਕਿਸਾਨਾਂ ਦੀ ਕਰੀਬ 2 ਕਿੱਲੇ ਕਣਕ ਤੇ ਤੂੜੀ ਬਣਾਉਣ ਲਈ ਛੱਡਿਆ 5 ਏਕੜ ਦਾ ਨਾੜ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਪਿੰਡ ਪਲਾ ਚੱਕ ਨੇੜੇ ਅਚਨਚੇਤ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਤੇ ਵੇਖਦੇ ਵੇਖਦੇ ਇਹ ਅੱਗ ਵਿਕਰਾਲ ਰੂਪ ਧਾਰਨ ਕਰ ਗਈ ਤੇ ਨੇੜੇ ਖੜ੍ਹੇ ਕਿਸਾਨਾਂ ਦੀ ਕਰੀਬ 2 ਕਿੱਲੇ 'ਚ ਪੱਕ ਕੇ ਖੜੀ ਕਣਕ ਅਵਤਾਰ ਸਿੰਘ ਦੀ 4 ਕਨਾਲ, ਸੁਰਜੀਤ ਸਿੰਘ ਦੀ 3 ਕਨਾਲ, ਗੁਰਬਖਸ਼ ਸਿੰਘ ਦੀ 3 ਕਨਾਲ ਬਲਵਿੰਦਰ ਸਿੰਘ ਦੀ ਤਿੰਨ ਕਨਾਲ ਤੇ ਇੱਕ ਹੋਰ ਕਿਸਾਨ ਦੀ ਤਿੰਨ ਕਨਾਲ ਕਣਕ ਦੀ ਫਸਲ ਤੇ ਵੱਖ-ਵੱਖ ਕਿਸਾਨਾਂ ਵੱਲੋਂ ਤੂੜੀ ਬਣਾਉਣ ਲਈ ਛੱਡਿਆ ਗਿਆ ਕਰੀਬ 5 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਦਸੂਹਾ ਤੋਂ ਪਹੁੰਚੀ ਫਾਇਰ ਬਿ੍ਗੇਡ ਦੀ ਗੱਡੀ ਤੇ ਕਿਸਾਨਾਂ ਵਲੋਂ ਬੜੀ ਜੱਦੋ- ਜਹਿਦ ਉਪਰੰਤ ਭਿਆਨਕ ਅੱਗ ਤੇ ਕਾਬੂ ਪਾਇਆ