>

ਜਸਵਿੰਦਰ ਪਾਲ ਹੈਪੀ, ਬੁੱਲ੍ਹੋਵਾਲ : ਬੁੱਲ੍ਹੋਵਾਲ ਭੋਗਪੁਰ ਰੋਡ 'ਤੇ ਪਿੰਡ ਪੱਜੋਦਿਉਤਾ ਕਾਲੋਨੀ ਦੇ ਘਰ 'ਚ ਅੱਗ ਲੱਗਣ ਕਾਰਨ ਕਮਰੇ ਅੰਦਰ ਰੱਖਿਆ ਸਾਮਾਨ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਸਰਬਜੀਤ ਕੌਰ ਨੇ ਦੱਸਿਆ ਕਿ ਸਾਨੂੰ ਰਾਤ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਅੰਦਰ ਮੰਜੇ ਸਮੇਤ ਉਪਰ ਰੱਖੀਆਂ ਰਜਾਈਆਂ ਅਤੇ ਹੋਰ ਸਮਾਨ ਝੁਲਸ ਕੇ ਸੁਆਹ ਹੋ ਚੁੱਕਾ ਸੀ। ਪੱਜੋਦਿਉਤਾ ਕਲੋਨੀ ਵਿਖੇ ਦਿਨ ਵੀਰਵਾਰ ਦੀ ਰਾਤ ਨੂੰ ਜਿੱਥੇ ਵਰਕਰ ਰਹਿੰਦੇ ਸਨ ਕਮਰੇ 'ਚ ਅੱਗ ਲੱਗਣ ਕਾਰਨ ਰੱਖਿਆ ਮੰਜਾ ਚਾਰ ਰਜਾਈਆਂ, ਕਾਰੀਗਰਾਂ ਦੀਆਂ ਕਿੱਟਾਂ, ਪੈਸੇ ਤੇ ਹੋਰ ਕੀਮਤੀ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਰਾਤ ਆ ਕੇ ਦੇਖਿਆ ਤਾਂ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਇਸ ਅੱਗ ਲੱਗਣ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ।