ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਪੁਲਿਸ ਨੇ ਇਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਮੋਰਾਂਵਾਲੀ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਉਮਰ 15 ਸਾਲ ਹੈ। ਵੀਰਵਾਰ ਸ਼ਾਮ ਉਹ ਠੰਡਾ ਪਾਣੀ ਲੈਣ ਲਈ ਗੁਰਦੁਆਰਾ ਸਾਹਿਬ ਵਿਖੇ ਲੱਗੇ ਕੂਲਰ ਕੋਲ ਗਿਆ ਜਿੱਥੋਂ ਉਹ ਵਾਪਸ ਨਾ ਮੁੜਿਆ। ਜਦ ਉਸਦੀ ਭਾਲ ਕੀਤੀ ਤਾਂ ਉਹ ਖੇਤਾਂ ਵਾਲੇ ਪਾਸਿਓਂ ਰੌਂਦਾ ਹੋਇਆ ਆਉਂਦਾ ਵਿਖਾਈ ਦਿੱਤਾ। ਲੜਕੇ ਨੇ ਦੱਸਿਆ ਕਿ ਬੁੱਧੂ ਸ਼ਾਹ ਵਾਸੀ ਮੋਰਾਂਵਾਲੀ ਜੋ ਕਿ ਸ਼ਰਾਬੀ ਹਾਲਤ 'ਚ ਸੀ, ਲੜਕੇ ਨੂੰ ਮੋਟਰ ਤੇ ਲਿਜਾ ਕੇ ਉਸ ਨਾਲ ਬਦਫੈਲੀ ਕੀਤੀ। ਲੜਕੇ ਨੂੰ ਲੈ ਕੇ ਉਹ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲੈ ਕੇ ਗਿਆ ਜਿੱਥੇ ਉਸ ਦਾ ਮੈਡੀਕਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Susheel Khanna