- ਨਹੀਂ ਕੀਤੀ ਜਾ ਰਹੀ ਗੰਨੇ ਦੀ ਅਦਾਇਗੀ, ਆਰਥਿਕ ਰੂਪ 'ਚ ਟੁੱਟੇ ਕਿਸਾਨ ਨੇ ਜਥੇਬੰਦੀ ਨੂੰ ਲਾਈ ਗੁਹਾਰ

ਫੋਟੋ 134 ਪੀ- ਮੁਰੰਮਤ ਅਧੀਨ ਟਰੈਕਟਰ ਵਿਖਾਉਂਦੇ ਅਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਸਤਨਾਮ ਸਿੰਘ, ਕਿਸਾਨ ਆਗੂ ਉਂਕਾਰ ਸਿੰਘ ਪੁਰਾਣਾ ਭੰਗਾਲਾ ਤੇ ਹੋਰ।

-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਗੰਨੇ ਦੀ ਢੋਆ-ਢੁਆਈ ਦੌਰਾਨ ਖ਼ਰਾਬ ਹੋਏ ਟਰੈਕਟਰ ਦੀ ਮੁਰੰਮਤ ਲਈ ਲੋਕਾਂ ਅੱਗੇ ਹੱਥ ਅੱਡਣ ਲਈ ਮਜ਼ਬੂਰ ਹੋਏ ਗੰਨਾ ਕਾਸ਼ਤਕਾਰ ਨੇ ਖੰਡ ਮਿੱਲ ਮੁਕੇਰੀਆਂ ਦੇ ਪ੍ਰਬੰਧਕਾਂ ਦੇ ਰਵੱਈਏ ਪ੍ਰਤੀ ਰੋਸ ਜਾਹਰ ਕਰਦਿਆਂ ਗੰਨੇ ਦੀ ਅਦਾਇਗੀ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਤੇ ਮਾਮਲਾ ਕਿਸਾਨ ਮਜਦੂਰ ਹਿੱਤਕਾਰੀ ਸਭਾ ਦੇ ਧਿਆਨ ਵਿਚ ਲਿਆਂਦਾ ਹੈ। ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਆਗੂ ਉਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਨਿਰਮਲ ਸਿੰਘ ਛੰਨੀ ਨੰਦ ਸਿੰਘ ਨੇ ਦੱਸਿਆ ਕਿ ਪਿੰਡ ਪੁਰਾਣਾ ਭੰਗਾਲਾ ਵਾਸੀ ਗੰਨਾ ਕਾਸ਼ਤਕਾਰ ਸਤਨਾਮ ਸਿੰਘ ਨੇ ਮੁਕੇਰੀਆਂ ਖੰਡ ਮਿੱਲ ਵਿਚ ਆਪਣੀਆਂ ਦੋ ਪਰਚੀਆਂ ਅਤੇ ਦੋ ਪਰਚੀਆਂ ਆਪਣੇ ਕਿਸੇ ਰਿਸ਼ਤੇਦਾਰ ਦੀਆਂ ਲੈ ਕੇ ਗੰਨਾ ਵੇਚਿਆ ਹੈ। ਇਸੇ ਦੌਰਾਨ ਉਸਦਾ ਟਰੈਕਟਰ ਖ਼ਰਾਬ ਹੋ ਗਿਆ, ਜਿਸਦੀ ਮੁਰੰਮਤ ਲਈ ਉਸਨੇ ਆਪਣਾ ਟਰੈਕਟਰ ਵਰਕਸ਼ਾਪ ਵਿਚ ਮੁਰੰਮਤ ਲਈ ਭੇਜਿਆ ਹੋਇਆ ਹੈ। ਪਰ ਉਸਨੂੰ ਗੰਨੇ ਦੀ ਅਦਾਇਗੀ ਨਾ ਮਿਲਣ ਕਾਰਨ ਟਰੈਕਟਰ ਵਰਕਸ਼ਾਪ ਮਾਲਕਾਂ ਨੂੰ ਕਰੀਬ 60 ਹਜ਼ਾਰ ਦੀ ਅਦਾਇਗੀ ਕਰਨੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਮੁਕੇਰੀਆਂ ਵਿਚ ਆਪਣਾ ਕਰੀਬ 2 ਲੱਖ ਦਾ ਗੰਨਾ ਵੇਚ ਚੁੱਕੇ ਉਕਤ ਕਿਸਾਨ ਨੂੰ ਮਿੱਲ ਪ੍ਰਬੰਧਕਾਂ ਵੱਲੋਂ ਖ਼ਰਾਬ ਟਰੈਕਟਰ ਦੀ ਮੁਰੰਮਤ ਲਈ 60 ਹਜ਼ਾਰ ਰੁਪਏ ਅਦਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਮਿੱਲ ਪ੍ਰਬੰਧਕਾਂ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਆਪਣੀ ਫ਼ਸਲ ਦੀ ਅਦਾਇਗੀ ਮੰਗ ਰਿਹਾ ਹੈ ਜਦਕਿ ਮਿੱਲ ਪ੍ਰਬੰਧਕ ਅਹਿਸਾਨ ਕਰਨ ਵਾਲਾ ਵਤੀਰਾ ਅਪਣਾ ਰਹੇ ਹਨ। ਆਗੂਆਂ ਨੇ ਕਿਹਾ ਕਿ ਉਹ ਇਹ ਮਸਲਾ ਕੇਨ ਕਮਿਸ਼ਨਰ ਪੰਜਾਬ ਅਤੇ ਐੱਸਡੀਐੱਮ ਮੁਕੇਰੀਆਂ ਕੋਲ ਉਠਾਉਣਗੇ ਤੇ ਜੇ ਫਿਰ ਵੀ ਅਪੀਲ ਨਾ ਸੁਣੀ ਗਈ ਤਾਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਿੱਲ ਪ੍ਰਬੰਧਕਾਂ ਖਿਲਾਫ਼ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਪ੍ਰਰੇਮ ਸਿੰਘ, ਅਮਰਦੀਪ ਸਿੰਘ, ਸੁਖਵਿੰਦਰ ਸਿੰਘ, ਰਿਸ਼ੂ ਆਦਿ ਵੀ ਹਾਜ਼ਰ ਸਨ।