ਨਿਰਮਲ ਮੁੱਗੋਵਾਲ, ਜੇਜੋਂ ਦੋਆਬਾ : ਜੋਂ ਦੁਆਬਾ ਦੇ ਨਾਲ ਲੱਗਦੇ ਪਿੰਡ ਮਹਿਦੂਦ, ਗੱਜਰ, ਭਾਤਪੁਰ ਅਤੇ ਲਸਾੜਾ ਦੇ ਵਾਸੀ ਪਿਛਲੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਹਿਦੂਦ ਵਾਸੀ ਕਾਮਰੇਡ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨਾਂ੍ਹ ਚਾਰ ਪਿੰਡਾਂ ਨੂੰ ਪਿੰਡ ਗੱਜਰ ਵਿਖੇ ਲੱਗੇ ਟਿਊਬਵੈੱਲ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਆਉਂਦੀ ਹੈ। ਲੰਘੀ 15 ਜੁਲਾਈ ਨੂੰ ਟਿਊਬਵੈੱਲ ਦੀ ਮੋਟਰ ਖ਼ਰਾਬ ਹੋ ਗਈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪਿਆ। ਉਪਰੰਤ 1 ਅਗਸਤ ਨੂੰ ਸਬੰਧਤ ਮਹਿਕਮੇ ਵੱਲੋਂ ਮੋਟਰ ਠੀਕ ਕਰਕੇ ਪਾਈ ਗਈ। ਇਹ ਮੋਟਰ ਵੀ ਲੰਘੀ 10 ਅਗਸਤ ਨੂੰ ਫਿਰ ਖਰਾਬ ਹੋ ਗਈ। ਉਨਾਂ੍ਹ ਦੱਸਿਆ ਕਿ ਪਿੰਡ ਵਾਸੀਆਂ ਨੇ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਨਾਲ ਵੀ ਇਸ ਸਬੰਧੀ ਰਾਬਤਾ ਕਾਇਮ ਕੀਤਾ। ਰਾਕੇਸ਼ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਅਖ਼ੀਰ ਪਿੰਡ ਵਾਸੀਆਂ ਵੱਲੋਂ ਨਵੀਂ ਮੋਟਰ ਪੁਆਉਣ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਪਿੰਡ ਮਹਿਦੂਦ ਦੇ ਘਰੋ ਘਰੀ ਜਾ ਕੇ ਇਸ ਮੋਟਰ ਪੁਆਉਣ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ 15 ਅਗਸਤ ਨੂੰ ਜਿੱਥੇ ਲੋਕ 75 ਵਾਂ ਆਜ਼ਾਦੀ ਦਿਵਸ ਮਨਾ ਰਹੇ ਸਨ, ਉਥੇ ਪਿੰਡ ਮਹਿਦੂਦ ਵਾਸੀ ਪੀਣ ਵਾਲੇ ਪਾਣੀ ਦੀ ਆਪਣੀ ਲੋੜ ਪੂਰੀ ਕਰਨ ਲਈ ਇੱਧਰ ਉੱਧਰ ਭਟਕ ਰਹੇ ਸਨ। ਇਸ ਮੌਕੇ ਤਿ੍ਪਤਾ ਦੇਵੀ, ਗੁਰਦੇਵ ਕੌਰ, ਰਾਮ ਕਿਸ਼ਨ, ਕੁਲਦੀਪ ਕੌਰ, ਸੁਰਜੀਤ ਕੌਰ, ਹਰਮਨਦੀਪ ਕੌਰ, ਸੁਖਵਿੰਦਰ ਕੌਰ, ਨਿਰਮਲਾ ਦੇਵੀ, ਜੋਗਿੰਦਰ ਕੌਰ, ਪਲਕ, ਵੰਸ਼ ਆਦਿ ਵੀ ਹਾਜ਼ਰ ਸਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਅੱਜ ਪ੍ਰਰਾਈਵੇਟ ਤੌਰ ਤੇ ਮੋਟਰ ਪੁਆਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।