ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ : ਜੈਮਸ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਹੜੇ 'ਚ ਚਾਰ ਰੋਜ਼ਾ 'ਬੁੱਕ ਫੇਅਰ' ਦਾ ਕਰਵਾਇਆ ਗਿਆ। ਬੁੱਕ ਫੇਅਰ ਦਾ ਉਦਘਾਟਨ ਸਕੂਲ ਦੇ ਪਿੰ੍ਸੀਪਲ ਸ਼ਰਤ ਕੁਮਾਰ ਸਿੰਘ ਨੇ ਕੀਤਾ। ਪਿੰ੍ਸੀਪਲ ਸ਼ਰਤ ਸਿੰਘ ਦਾ ਕਹਿਣਾ ਹੈ ਕਿ ਇਸ ਤਰਾਂ੍ਹ ਦੇ ਪ੍ਰਰੋਗਰਾਮਾਂ ਦਾ ਮਕਸਦ ਬੱਚਿਆਂ ਦੀ ਰੁਚੀ ਕਿਤਾਬਾਂ ਵਿਚ ਪੈਦਾ ਕਰਕੇ ਉਨਾਂ ਨੂੰ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਹੱਟ ਕੇ ਸਧਾਰਨ ਗਿਆਨ ਤੇ ਪੇ੍ਰਿਤ ਕਹਾਣੀਆਂ ਪੜ੍ਹਨ ਲਈ ਪੇ੍ਰਿਤ ਕਰਨਾ ਹੈ। ਜਿਸ ਨਾਲ ਉਨਾਂ੍ਹ ਦੀ ਸੋਚਣ ਤੇ ਲਿਖਣ ਦੀ ਸਮਰੱਥਾ ਦਾ ਵਿਕਾਸ ਹੋ ਸਕੇ। ਚਾਰ ਦਿਨਾਂ ਤਕ ਚੱਲਣ ਵਾਲੇ ਇਸ ਬੁੱਕ ਫੇਅਰ ਵਿਚ ਵਿਦਿਆਰਥੀ ਖੂਬ ਰੁਚੀ ਲੈਂਦੇ ਹੋਏ ਵਿਖਾਈ ਦਿੱਤੇ। ਵਾਸਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਤੇ ਸੀਈਓ ਰਾਘਵ ਵਾਸਲ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਵੀ ਕਿਤਾਬਾਂ ਸਾਡੀ ਜ਼ਿੰਦਗੀ ਵਿਚ ਖਾਸ ਥਾਂ ਰੱਖਦੀਆਂ ਹਨ ਤੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਪੜ੍ਹਨ ਤੇ ਲਿਖਣ ਦੇ ਲਈ ਪੇ੍ਰਿਤ ਕਰਨਾ ਅਧਿਆਪਕ ਤੇ ਮਾਪਿਆਂ ਦੋਨਾਂ ਦੀ ਹੀ ਸਾਂਝੀ ਜ਼ਿੰਮੇਵਾਰੀ ਹੈ।