ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਪੈਂਦੇ ਮੁਹੱਲਾ ਕਮਾਲਪੁਰ ਸਿੰਗਲਾ ਹਸਪਤਾਲ ਨਜ਼ਦੀਕੀ ਟ੍ਾਂਸਫਾਰਮਰ ਦੇ ਖ਼ਰਾਬ ਹੋਣ ਦੇ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਲੋਕਾਂ ਦਾ ਕਹਿਣਾ ਹੈ ਕਿ ਸਿਟੀ 'ਚ 24 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕਰਨ ਵਾਲੇ ਬਿਜਲੀ ਵਿਭਾਗ ਵੱਲੋਂ ਟ੍ਾਂਸਫਾਰਮਰ ਨੂੰ ਠੀਕ ਕਰਨ ਲਈ ਟ੍ਾਂਸਫਾਰਮਰ 'ਚ ਜੋ ਤੇਲ ਪੈਣਾ ਸੀ, ਉਹ ਵਿਭਾਗ ਦੇ ਕੋਲ ਨਾ ਹੋਣ ਕਾਰਨ ਉਸ ਨੂੰ ਦੂਜੇ ਸ਼ਹਿਰ ਤੋਂ ਮੰਗਵਾਇਆ ਜਾ ਰਿਹਾ ਹੈ ਜੇ ਵਿਭਾਗ ਵੱਲੋਂ 12 ਜੂਨ ਦੀ ਸਵੇਰੇ ਤੋਂ ਖ਼ਰਾਬ ਟ੍ਾਂਸਫਾਰਮਰ ਨੂੰ ਕੋਈ ਮਸ਼ੀਨ ਆਦਿ ਦਰੁਸਤ ਕਰਨ 'ਚ ਇੰਨਾ ਸਮਾਂ ਲੱਗਦਾ ਹੈ ਤਾਂ ਇਸ ਨੂੰ ਪੰਜਾਬ ਸਰਕਾਰ ਤੇ ਵਿਭਾਗ ਦੀ ਿਢੱਲੀ ਕਾਰਗੁਜ਼ਾਰੀ ਹੀ ਕਿਹਾ ਜਾ ਸਕਦਾ ਹੈ ਅੱਤ ਦੀ ਗਰਮੀ ਕਾਰਨ 28 ਘੰਟੇ ਗੁਜ਼ਰ ਜਾਣ ਦੇ ਬਾਵਜੂਦ ਵੀ ਲੋਕ ਬਿਨਾਂ ਬਿਜਲੀ ਦੇ ਘਰਾਂ 'ਚ ਬੈਠਣ ਨੂੰ ਮਜਬੂਰ ਹਨ ਤੇ ਪ੍ਰਸ਼ਾਸਨ ਵੱਲੋਂ ਜੇਕਰ ਅਜਿਹੀ ਹਾਲਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਪਹਿਲਾ ਤੋਂ ਹੀ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਨਾ ਕਰਨਾ ਪੈ ਸਕੇਜ਼ਿਲ੍ਹਾ ਹੁਸ਼ਿਆਰਪੁਰ 'ਚ ਦੋ-ਦੋ ਕੈਬਨਿਟ ਮੰਤਰੀ ਹੋਣ ਦੇ ਬਾਵਯੂਦ ਸ਼ਰਮ ਦੀ ਗੱਲ ਹੈ ਕਿ ਲੋਕਾਂ ਨੂੰ ਅਜਿਹੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਖ਼ਬਰ ਲਿਖੇ ਜਾਣ ਤਕ ਬਿਜਲੀ ਨਹੀਂ ਆਈ ਸੀ

ਕੀ ਕਹਿਣਾ ਬਿਜਲੀ ਵਿਭਾਗ ਦੇ ਐਕਸੀਅਨ ਦਾ

ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਐਕਸੀਅਨ ਮਨਰੂਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਟ੍ਾਂਸਫਾਰਮਰ 'ਚ ਜੋ ਤੇਲ ਪਾਇਆ ਜਾਂਦਾ ਹੈ ਉਹ ਦੂਜੇ ਜ਼ਿਲ੍ਹੇ ਤੋਂ ਮੰਗਵਾਇਆ ਗਿਆ ਹੈ ਤੇ ਵਿਭਾਗ ਵੱਲੋਂ ਕੋਈ ਸਟਾਕ ਨਹੀਂ ਰੱਖਿਆ ਜਾਂਦਾ