ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜਸ਼ੰਕਰ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਕਮਰੇ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਕਰੀਬ 1 ਕਰੋੜ 20 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਪੰਕਜ ਕ੍ਰਿਪਾਲ ਨੇ ਦੱਸਿਆ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਯਤਨਾਂ ਸਦਕਾ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪੱਦੀ ਸੂਰਾ ਸਿੰਘ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਦੇ ਦੋ ਕਮਰਿਆਂ ਲਈ 15 ਲੱਖ 2 ਹਜ਼ਾਰ ਰੁਪਏ, ਦਦਿਆਲ, ਸਲੇਮਪੁਰ, ਬੀਰਮਪੁਰ, ਹਾਜੀਪੁਰ, ਕੋਟ, ਸੌਲੀ, ਟਿੱਬਾ, ਪੋਸੀ ਅਤੇ ਸੈਲਾ ਖੁਰਦ ਦੇ ਸਰਕਾਰੀ ਪ੍ਰਰਾਇਮਰੀ ਸਕੂਲਾਂ ਦੇ 1-1 ਕਮਰੇ ਲਈ 7 ਲੱਖ 51 ਹਜ਼ਾਰ ਰੁਪਏ, ਸਰਕਾਰੀ ਹਾਈ ਸਕੂਲ ਬਸਿਆਲਾ, ਸੈਲਾ ਖੁਰਦ, ਮਹਿਤਾਬਪੁਰ ਅਤੇ ਬਿੰਜੋ ਵਿਚ 1-1 ਕਮਰੇ ਲਈ 7 ਲੱਖ 51 ਹਜ਼ਾਰ ਰੁਪਏ ਮਨਜ਼ੂਰ ਕਰ ਕੇ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਦੇ ਇਕ ਕਮਰੇ ਲਈ 7 ਲੱਖ 51 ਹਜ਼ਾਰ ਰੁਪਏ ਮਨਜ਼ੂਰ ਕਰ ਕੇ ਭੇਜ ਦਿੱਤੇ ਹਨ। ਉਨ੍ਹਾਂ ਵੱਖ-ਵੱਖ ਸਕੂਲਾਂ ਲਈ ਭੇਜੀ ਗ੍ਾਂਟ ਲਈ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦਾ ਧੰਨਵਾਦ ਕੀਤਾ।