ਸਤਨਾਮ ਲੋਈ, ਮਾਹਿਲਪੁਰ : ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਸੰਪਾਦਕ ਬਲਜਿੰਦਰ ਮਾਨ ਦੀ ਨਿਗਰਾਨੀ ਹੇਠ ਬਾਲ ਸਾਹਿਤ ਅਤੇ ਸੱਭਿਆਚਾਰ ਦੀ ਪਰਫੁੱਲਤਾ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਨਵੀਂ ਪਨੀਰੀ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜ ਕੇ ਅਮੀਰ ਕਦਰਾਂ ਕੀਮਤਾਂ ਦੇ ਧਾਰਨੀ ਬਣਾਇਆ ਜਾ ਰਿਹਾ ਹੈ। ਜਿੱਥੇ ਪੁੰਗਰਦੇ ਸਾਹਿਤਕਾਰਾਂ ਦੀਆਂ ਕਿਰਤਾਂ ਨੂੰ ਰਸਾਲੇ ਵਿਚ ਛਾਪ ਕੇ ਅੱਗੇ ਵਧਣ ਦੇ ਰਾਹ ਖੋਲ੍ਹੇ ਜਾਂਦੇ ਹਨ, ਉੱਥੇੇ ਉਨ੍ਹਾਂ ਨੂੰ ਨਕਦ ਇਨਾਮਾਂ ਨਾਲ ਵੀ ਨਿਵਾਜ਼ਿਆ ਜਾਂਦਾ ਹੈ। ਇਸ ਸਾਲ ਨਿੱਕੀਆਂ ਕਰੂੰਬਲਾਂ ਦੇ ਪ੍ਰਕਾਸ਼ਨ ਦਾ ਸਿਲਵਰ ਜੁਬਲੀ ਸਾਲ ਵੰਨ ਸੁਵੰਨੇ ਢੰਗਾਂ ਨਾਲ ਮਨਾਇਆ ਜਾ ਰਿਹਾ ਹੈ। ਉਤਮ ਪਾਠਕ ਸਨਮਾਨ ਸਮਾਗਮ ਦਾ ਪ੍ਰਬੰਧ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਕੀਤਾ ਗਿਆ। ਜਿਸ ਵਿਚ ਸਾਹਿਤਕਾਰ ਜਗਜੀਤ ਸਿੰਘ ਗਨੇਸ਼ਪੁਰ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਿਲ ਹੋਏ। ਉਨ੍ਹਾਂ ਪਾਠਕ ਸਨਮਾਨ ਦੀ ਪਿਰਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਰਸਾਲੇ ਨਾਲ ਸਾਡੇ ਮਾਹਿਲਪੁਰ ਦਾ ਨਾਮ ਪੂਰੇ ਸਾਹਿਤ ਜਗਤ ਵਿਚ ਮਸ਼ਹੂਰ ਹੋਇਆ ਹੈ। ਦੂਜਾ ਇਹ ਇਕੋ ਇਕ ਨਿਜੀ ਖੇਤਰ ਦਾ ਪੰਜਾਬੀ ਰਸਾਲਾ ਹੇ ਜਿਸਨੇ 25 ਸਾਲ ਦੀ ਪ੍ਰਕਾਸਨਾਂ ਦਾ ਰਿਕਾਰਡ ਬਣਾ ਕੇ ਇਕ ਮੀਲ ਪੱਤਰ ਗੱਡ ਦਿੱਤਾ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਪੰਮੀ ਖੂਸ਼ਹਾਲਪੁਰੀ, ਪਿ੍ਰੰ. ਮਨਜੀਤ ਕੌਰ ਅਤੇ ਜਸਵੀਰ ਸਿੰਘ ਮਰੂਲਾ ਨੇ ਰਸਾਲੇ ਦੀਆਂ ਬਾਲ ਭਲਾਈ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਬੋਤਮ ਪਾਠਕ ਸਨਮਾਨ ਹਾਸਲ ਕਰਨ ਵਾਲੇ ਪਾਠਕਾਂ ਵਿਚ ਮਨੋਜ ਕੁਮਾਰ ਭਾਟੀਆ, ਹਰਵੀਰ ਮਾਨ, ਰਵੀ ਕੁਮਾਰ, ਅਨਮੋਲ ਪਰਮਾਰ, ਅਮਨਦੀਪ ਸਹੋਤਾ, ਪਿ੍ਰੰਸ ਸੰਧੂ, ਸ਼ਾਨਦੀਪ ਬੈਂਸ, ਸਾਬੀ ਬਜਵਾੜਾ, ਸੰਨੀ ਮਹੇ, ਮਨਵੀਰ ਸਿੰਘ, ਹਰਮਨਪ੍ਰਰੀਤ ਕੌਰ ਅਤੇ ਰਵਨੀਤ ਕੌਰ ਅਤੇ ਰਜਨੀ ਦੇਵੀ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸਭ ਪਾਠਕਾਂ ਨੇ ਇਕ ਸੁਰ ਵਿਚ ਕਿਹਾ ਕਿ ਅੱਜ ਉਹ ਇਸ ਰਸਾਲੇ ਦੀ ਬਦੌਲਤ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਪ੍ਰਰਾਪਤੀਆਂ ਕਰ ਰਹੇ ਹਨ। ਮਹਿਮਾਨ ਲੇਖਕ ਜਗਜੀਤ ਸਿੰਘ ਅਤੇ ਜਸਵੀਰ ਸਿੰਘ ਮਰੂਲਾ ਦਾ ਸਨਮਾਨ ਕੀਤਾ ਗਿਆ। ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਇਸ ਸਾਲ ਬਾਲ ਗਤੀਵਿਧੀਆਂ ਨਾਲ ਰਸਾਲੇ ਦੀ ਸਿਲਵਰ ਜੁਬਲੀ ਮਨਾਈ ਜਾਵੇਗੀ।