ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਸੀਜੇਐੱਮ ਅਮਿਤ ਮੱਲਣ ਦੀ ਅਦਾਲਤ ਨੇ ਮਿਲਾਵਟੀ ਹਲਦੀ ਵੇਚਣ ਵਾਲੇ ਨੂੰ ਦੋਸ਼ੀ ਕਰਾਰ ਦਿੰਦਿਆਂ ਛੇ ਮਹੀਨੇ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਦੋਸ਼ੀ ਦੀ ਪਛਾਣ ਰਵਿੰਦਰ ਕੁਮਾਰ ਵਾਸੀ ਦਸੂਹਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਕੋਲੋ 25 ਕਿਲੋ ਹਲਦੀ ਪਾਊਡਰ ਬਰਾਮਦ ਹੋਇਆ ਸੀ, ਜੋ ਲੋਕਾਂ ਨੂੰ ਵੇਚਣ ਲਈ ਬਣਾਇਆ ਗਿਆ ਸੀ, ਜਿਸ ਦਾ ਸੈਂਪਲ ਲੈਬੋਰਟਰੀ ਜਾਂਚ ਲਈ ਭੇਜਿਆ ਗਿਆ ਸੀ।

ਜਾਂਚ ਉਪਰੰਤ ਹਲਦੀ 'ਚ ਸਿੰਥੈਟਿਕ ਰੰਗ (ਸੰਤਰੀ) ਦਾ ਪ੍ਰਯੋਗ ਕੀਤਾ ਗਿਆ ਸੀ। ਇਸ ਸਬੰਧੀ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋਂ ਅਦਾਲਤ 'ਚ ਸ਼ਿਕਾਇਤ ਦਾਇਰ ਕੀਤੀ ਗਈ ਸੀ, ਜਿਸ 'ਤੇ ਅਮਿਤ ਮੱਲਣ ਦੀ ਅਦਾਲਤ ਨੇ ਉਕਤ ਵਿਅਕਤੀ ਖ਼ਿਲਾਫ਼ ਦੋਸ਼ ਸਾਬਤ ਹੋਣ 'ਤੇ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ ਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੋਸ਼ੀ ਰਵਿੰਦਰ ਕੁਮਾਰ ਵੱਲੋਂ ਅਦਾਲਤ ਨੂੰ ਜੁਰਮਾਨਾ ਅਦਾ ਕਰ ਦਿੱਤਾ ਗਿਆ ਹੈ।