ਹਰਪਾਲ ਭੱਟੀ , ਗੜ੍ਹਦੀਵਾਲਾ : ਸਬਸਿਡੀ ਹੈਲਥ ਸੈਂਟਰ ਦਾਰਾਪੁਰ ਵਿਖੇ ਸਰਕਾਰ ਵੱਲੋਂ ਭੂੰਗਾਂ ਹਸਪਤਾਲ ਵਿਖੇ ਖੋਲੇ ਓਏਏਟੀ ਸੈਂਟਰ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਨਿਰਮਲ ਸਿੰਘ ਨੇ ਦੱਸਿਆ ਕਿ ਇਹ ਇਕ ਨਸ਼ਾ ਛਡਾਉਣ ਲਈ ਕਲੀਨਿਕ ਖੋਲੀ ਗਈ ਹੈ। ਜਿਸ ਵਿਚ ਨਸ਼ਾ ਕਰਨ ਵਾਲਿਆਂ ਦਾ ਫ੫ੀ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕੌਂਸਲਰ ਅਮਨਦੀਪ ਸਿੰਘ ਵੱਲੋਂ ਨਸ਼ਾ ਕਰਨ ਵਾਲੇ ਮਰੀਜਾਂ ਨੂੰ ਨਸ਼ੇ ਦੇ ਭੈੜੇ ਪ੫ਭਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਨਸ਼ਾ ਛਡਾਉਣ ਵਾਲਿਆ ਨੂੰ ਦਾਖਲ ਨਹੀਂ ਕੀਤਾ ਜਾਂਦਾ ਕੇਵਲ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਲੀਨਿਕ 'ਚ ਮਰੀਜ਼ ਨੂੰ ਲਗਭਗ ਇਕ ਸਾਲ ਦਵਾਈ ਦਿੱਤੀ ਜਾਂਦੀ ਹੈ। ਇਸ ਮੌਕੇ ਡਾ.ਨਿਰਮਲ ਸਿੰਘ ਤੋਂ ਇਲਾਵਾ ਫਾਰਮਾਸਿਸਟ ਦੀਪਕ ਸ਼ਰਮਾ,ਹਰਜਿੰਦਰ ਸਿੰਘ,ਲਛਕਰ ਸਿੰਘ,ਬਖਸ਼ੀਸ਼ ਸਿੰਘ,ਕੁਲਵਿੰਦਰ ਕੌਰ ਸਮੇਤ ਪਿੰਡ ਵਾਸੀ ਹਾਜ਼ਰ ਸਨ।