ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ - ਬੁੱਧਵਾਰ ਸਵੇਰੇ ਜਿਵੇਂ ਹੀ ਕਰਫਿਊ 'ਚ ਥੋੜ੍ਹੀ ਿਢੱਲ ਮਿਲੀ, ਜਿੱਥੇ ਆਮ ਲੋਕਾਂ ਦੀ ਮੈਡੀਕਲ 'ਤੇ ਕਰਿਆਨਾ ਸਟੋਰਾਂ 'ਤੇ ਭੀੜ ਲੱਗ ਗਈ ਉੱਥੇ ਟਾਂਡਾ ਇਲਾਕੇ 'ਚ ਰਹਿੰਦੇ ਨਸ਼ੇੜੀਆਂ ਦੀਆਂ ਵੀ ਸਰਕਾਰੀ ਹਸਪਤਾਲ 'ਚ ਦਵਾਈ ਖਾਣ ਲਈ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ।

ਇਸ ਦੌਰਾਨ ਹਸਪਤਾਲ ਦੇ ਡਾਕਟਰ ਤੇ ਪੁਲਿਸ ਵੀ ਪਰੇਸ਼ਾਨ ਹੁੰਦੀ ਨਜ਼ਰ ਆਈ। ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲ ਟਾਂਡਾ 'ਚ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਵਾਸਤੇ ਹਸਪਤਾਲ 'ਚ ਓਟ ਸੈਂਟਰ ਬਣਾਇਆ ਗਿਆ ਹੈ। ਇਸ ਸੈਂਟਰ 'ਚ ਨਸ਼ਾ ਛੁਡਾਉਣ ਲਈ ਨਸ਼ਾ ਪੀੜਤ ਨੂੰ ਰੋਜ਼ਾਨਾ ਦਵਾਈ ਖੁਆਈ ਜਾਂਦੀ ਹੈ। ਹੁਣ ਜਦੋਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਚੱਲਦਿਆਂ ਸੂਬੇ 'ਚ ਅਣਮਿੱਥੇ ਸਮੇਂ ਲਈ ਕਰਫਿਊ ਲੱਗ ਗਿਆ ਹੈ ਤਾਂ ਨਸ਼ਾ ਪੀੜਤਾਂ ਨੂੰ ਦਵਾਈ ਨਾ ਮਿਲਣ ਕਾਰਨ ਨਸ਼ਾ ਪੀੜਤਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਜਿਵੇਂ ਹੀ ਕਰਫਿਊ 'ਚ ਿਢੱਲ ਮਿਲੀ ਤਾਂ ਨਸ਼ਾ ਪੀੜਤਾਂ ਦੀਆਂ ਦਵਾਈ ਖਾਣ ਲਈ ਲਾਈਨਾਂ ਲੱਗ ਗਈਆਂ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਜਾਨਲੇਵਾ ਬਿਮਾਰੀ ਜੋ ਛੂਤ ਦੇ ਰੋਗ ਵਾਂਗੂੰ ਇਕ ਇਨਸਾਨ ਤੋਂ ਦੂਜੇ ਇਨਸਾਨ ਇਕਦਮ ਹੋ ਜਾਂਦੀ ਹੈ ਤੇ ਪੀੜਤ ਜਦੋਂ ਤਕ ਟੈਸਟ ਨਾ ਕਰਵਾਏ ਇਸ ਬਿਮਾਰੀ ਦੀ ਪੁਸ਼ਟੀ ਨਹੀਂ ਹੁੰਦੀ।

ਇਸ ਨਾਮੁਰਾਦ ਜਾਨਲੇਵਾ ਬਿਮਾਰੀ 'ਤੇ ਕਾਬੂ ਪਾਉਣ 'ਤੇ ਆਮ ਲੋਕਾਂ ਦੀ ਜਾਨ ਬਚਾਉਣ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰਰੈਲ ਤਕ ਭਾਰਤ ਦੇਸ਼ ਨੂੰ ਪੂਰੀ ਤਰ੍ਹਾਂ ਲਾਕ ਡਾਊਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਸੂਬੇ 'ਚ ਕਰਫਿਊ ਜਾਰੀ ਕੀਤਾ ਹੋਇਆ ਹੈ। ਅਜਿਹੇ 'ਚ ਨਸ਼ਾ ਪੀੜਤਾਂ ਦਾ ਦਵਾਈ ਖਾਣ ਲਈ ਵੱਡੀ ਗਿਣਤੀ 'ਚ ਸਰਕਾਰੀ ਹਸਪਤਾਲ ਇਕੱਠੇ ਹੋਣਾ ਖ਼ਤਰੇ ਤੋਂ ਖਾਲੀ ਨਹੀਂ।

-

ਨਸ਼ਾ ਪੀੜਤਾਂ 'ਤੇ ਲੋਹੇ ਲਾਖੇ ਹੋਏ ਡਾ. ਮੀਨਾਕਸ਼ੀ

ਇਸ ਮੌਕੇ ਜਦੋਂ ਨਸ਼ਾ ਪੀੜਤਾਂ ਵੱਲੋਂ ਦਵਾਈ ਖਾਣ ਲਈ ਸਰਕਾਰੀ ਹਸਪਤਾਲ 'ਚ ਵੱਡੀ ਪੱਧਰ 'ਤੇ ਇਕੱਠੇ ਹੋਣ 'ਤੇ ਡਾ. ਮੀਨਾਕਸ਼ੀ ਭੜਕ ਗਈ ਤੇ ਇਸ ਤਰ੍ਹਾਂ ਹਸਪਤਾਲ 'ਚ ਇਕੱਠੇ ਹੋਣ 'ਤੇ ਕੋਰੋਨਾ ਦਾ ਖ਼ਤਰਾ ਹੋਣ ਦਾ ਖਦਸ਼ਾ ਜਤਾਇਆ। ਡਾ. ਮੀਨਾਕਸ਼ੀ ਨੇ ਕਿਹਾ ਕਿ ਇਹ ਨਸ਼ਾ ਪੀੜਤ ਤਾਂ ਇਕ-ਦੂਜੇ ਦਾ ਸੰਪਰਕ 'ਚ ਰਹਿੰਦੇ ਹਨ ਤੇ ਜੇ ਇਨ੍ਹਾਂ 'ਚੋਂ ਕੋਈ ਕੋਰੋਨਾ ਪੀੜਤ ਹੋ ਗਿਆ ਤਾਂ ਟਾਂਡਾ ਇਲਾਕੇ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬਾ ਸਰਕਾਰ ਨੂੰ ਇਨ੍ਹਾਂ ਨਸ਼ਾ ਪੀੜਤਾਂ ਦਾ ਵੀ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜੇ ਇਸ ਤਰ੍ਹਾਂ ਇਕੱਠੇ ਹੋ ਕੇ ਹਸਪਤਾਲ ਦਵਾਈ ਖਾਣ ਆਉਣਗੇ ਤਾਂ ਫਿਰ ਲਾਕਡਾਊਨ ਜਾਂ ਕਰਫਿਊ ਦਾ ਕੋਈ ਫ਼ਾਇਦਾ ਨਹੀ।