ਹਰਪਾਲ ਭੱਟੀ, ਗੜ੍ਹਦੀਵਾਲਾ : ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਡਾ. ਵਿਨੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭੂੰਗਾ ਵਲੋਂ ਹਾੜੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ.ਸਰਵਿੰਦਰ ਸਿੰਘ ਨੇੇ ਹਾਜ਼ਰ ਕਿਸਾਨਾਂ ਨੂੰ ਵਿਭਾਗ 'ਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਅਤੇ ਇਸ ਨੂੰ ਜ਼ਮੀਨ 'ਚ ਹੀ ਵਾਹ ਕੇ ਰਲਾ ਦੇਣਾ ਚਾਹੀਦਾ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਮਸ਼ੀਨਰੀ ਜਿਵੇ ਕਿ ਉਲਟਾਵਾਂ ਹੱਲ, ਮਲਚਰ, ਸਲੈਸ਼ਰ, ਚਾਪਰ ਕਮ ਸ਼ਰੈਡਰ, ਹੈਪੀ ਸੀਡਰ, ਜੀਰੋ ਟਿੱਲ ਡਰਿੱਲ ਆਦਿ ਸਬਸਿਡੀ ਤੇ ਮੁਹੱਇਆ ਕਰਵਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਲਈ ਸੀਐੱਚਸੀ ਮਸ਼ੀਨਰੀ ਐਪ ਵੀ ਸਰਕਾਰ ਵਲੋ ਤਿਆਰ ਕੀਤੀ ਗਈ ਹੈ। ਇਸ ਮੌਕੇ ਡਾ. ਸੁੱਖਪਾਲਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਕੰਗਮਾਈ ਨੇ ਹਾਜਰ ਕਿਸਾਨਾਂ ਨੂੰ ਕਣਕ ਦੀ ਫਸਲ ਤੋਂ ਵਧੇਰੇ ਝਾੜ ਲੈਣ ਦੇ ਵਿਗਿਆਨਕ ਨੁਕਤੇ ਸਾਂਝੇ ਕੀਤੇ। ਡਾ.ਸੰਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਭੂੰਗਾ ਨੇ ਗੰਨੇ ਦੀ ਫਸਲ 'ਚ ਖਾਦਾਂ ਦੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਮਨਜੀਤ ਸਿੰਘ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਨੇ ਹਾਜ਼ਰ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਪੀਲੇ ਇਨਕਲਾਬ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਸਰ੍ਹੋਂ ਅਤੇ ਹੋਰ ਤੇਲ ਬੀਜ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ ਪਿ੍ਰਤਪਾਲ ਸਿੰਘ ਬੀਟੀਐੱਮ ਨੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਗੁਰਪ੍ਰਰੀਤ ਕਰਰ ਖੇਤੀਬਾੜੀ ਵਿਕਾਸ ਅਫਸਰ ਗੜਦੀਵਾਲਾ, ਮਾਸਟਰ ਹਰਪ੍ਰਰੇਮ ਵਿਸ਼ਿਸ਼ਟ ਬਲਾਕ ਪ੍ਰਧਾਨ ਕਾਂਗਰਸ, ਜਗਤਪਾਲ ਸਿੰਘ, ਬਲਦੇਵ ਸਿੰਘ ਏਈਓ, ਪਰਮਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ, ਗਗਨਦੀਪ ਸਿੰਘ ਅਸਿਸਟੈਂਟ ਟੈਕਨਾਲਰਜੀ ਮੈਨੇਜਰ, ਬਲਜੀਤ ਕਰਰ, ਮਨਮੀਤ ਕਰਰ, ਜਸਵੰਤ ਸਿੰਘ ਸਮੂਹ ਸਟਾਫ ਮੈਂਬਰ, ਅਮਨਦਾਸ ਢੱਕੀ, ਰਵਿੰਦਰ ਰਾਣਾ, ਪ੍ਰਤਾਪ ਤੱਗੜ, ਹਰਦੀਪ ਸਿੰਘ, ਸੁੱਖਜਿੰਦਰ ਸਿੰਘ ਮੈਨੇਜਰ ਫੈਪਰਰ, ਅਵਤਾਰ ਸਿੰਘ, ਮਨਪ੍ਰਰੀਤ ਸਿੰਘ, ਰੀਤੂ ਰਾਜ, ਦਿਲਾਵਰ ਸਿੰਘ, ਜਗਦੀਸ਼ ਸਿੰਘ, ਜੁਝਾਰ ਸਿੰਘ, ਭੁਿੰਪੰਦਰ ਸਿੰਘ ਆਦਿ ਕਿਸਾਨ ਹਾਜਰ ਸਨ ।