ਟਾਂਡਾ ਉੜਮੁੜ : ਬਰਨਾਲਾ ਵਿਖੇ 20 ਨੂੰ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੇ ਸਬੰਧੀ ਆਮ ਆਦਮੀ ਪਾਰਟੀ ਟਾਂਡਾ ਦੇ ਹਲਕਾ ਇੰਚਾਰਜ ਹਰਮੀਤ ਸਿੰਘ ਅੌਲਖ ਦੀ ਅਗਵਾਈ 'ਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਇਕ ਅਹਿਮ ਮੀਟਿੰਗ ਪਾਰਟੀ ਦਫਤਰ ਟਾਂਡਾ ਵਿਖੇ ਹੋਈ। ਇਸ ਮੀਟਿੰਗ 'ਚ ਪੰਜਾਬ ਕੋਰ ਕਮੇਟੀ ਦੇ ਮੈਂਬਰ ਡਾ.ਮੁਹੰਮਦ ਜੁਮਾਲ ਉਰ ਰਹਿਮਾਨ ਮਲੇਰਕੋਟਲਾ, ਵਸੀਨ ਥਿੰਦ, ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਤੇ ਪ੫ਧਾਨ ਦੋਆਬਾ ਜ਼ੋਨ ਡਾ ਰਵਜੋਤ ਸਿੰਘ, ਜ਼ਿਲ੍ਹਾ ਪ੫ਧਾਨ ਗੁਰਵਿੰਦਰ ਸਿੰਘ ਪਾਬਲਾ ਉਚੇਚੇ ਤੌਰ ਤੇ ਪਹੁੰਚੇ ਤੇ ਮੀਟਿੰਗ 'ਚ ਬਰਨਾਲਾ ਰੈਲੀ ਸਬੰਧੀ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ 20 ਨੂੰ ਬਰਨਾਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ 'ਚ ਪਾਰਟੀ ਸਰਪ੫ਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਚੇਚੇ ਤੌਰ ਤੇ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣ ਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਹੁੰਚ ਰਹੇ ਹਨ।

ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਵਲੋਂ ਮਿਹਨਤੀ ਵਰਕਰਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਹਰਮੀਤ ਸਿੰਘ ਅੌਲਖ, ਜਸਵਿੰਦਰ ਸਿੰਘ ਗੁਲਾਟੀ, ਮੋਹਨਇੰਦਰ ਸਿੰਘ ਸੰਘਾ, ਗੁਰਦੀਪ ਸਿੰਘ ਹੈਪੀ, ਪਿ੫ੰਸ ਸਲੇਮਪੁਰ, ਬਬਲਾ ਸੈਣੀ, ਜਗਮੋਹਨ ਸਿੰਘ ਜਹੂਰਾ, ਜਸਪਾਲ ਸਿੰਘ, ਅਮਰਜੀਤ ਸਿੰਘ ਮੂਨਕਾਂ, ਜੱਸੀ ਖੁੱਡਾ, ਸਾਬਕਾ ਚੇਅਰਮੈਨ ਜਸਪਾਲ ਸਿੰਘ, ਜੱਸੀ ਖੁੱਡਾ , ਮਨੀਪਾਲ ਟਾਂਡਾ, ਸੁਰਿੰਦਰ ਸ਼ਰਮਾ, ਲੱਕੀ ਕਲਿਆਣ ਪੁਰ, ਜਗਜੋਤ ਅੌਲਖ, ਨਰੇਸ਼ ਚੋਟਾਲਾ, ਅਮਰਜੀਤ ਮੂਨਕਾਂ, ਗੁਰਵਿੰਦਰ, ਹੈਰੀ ਗਿੱਲ , ਪਰਮਵੀਰ , ਮੋਨੂੰ ਢਡਿਆਲਾ , ਦਿਲਬਾਗ ਰਾਜਧਾਨ , ਅਜੀਤ ਸਿੰਘ ਉੜਮੁੜ , ਅਸ਼ਵਨੀ ਅਹਿਆਪੁਰ, ਜਗਰੂਪ ਸਿੰਘ , ਫਕੀਰ ਸਿੰਘ , ਦੀਪਾ , ਸ਼ਾਨਾ ਤੇ ਹਰਪ੫ੀਤ ਸਹੋਤਾ ਤੋਂ ਇਲਾਵਾ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ।