ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਵੇਰੇ ਦਸ ਵਜੇ ਤੋਂ ਚਾਰ ਵਜੇ ਤੱਕ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਹਰਮੇਸ਼ ਸਿੰਘ ਢੇਸੀ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ, ਦੋ ਆਰਡੀਨੈਂਸ, ਐਮਐੱਸਪੀ ਦੇ ਕਾਨੂੰਨ ਬਣਾਉਣ ਲਈ ਪਿਛਲੇ ਗਿਆਰਾਂ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਹਨ। ਇਸੇ ਸਮੇਂ ਦੌਰਾਨ ਸੱਤ ਸੌ ਦੇ ਕਰੀਬ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਕੇਂਦਰ ਸਰਕਾਰ ਇਸ ਅੰਦੋਲਨ ਨੂੰ ਕੁਚਲਣ ਲਈ ਕਈ ਤਰਾਂ੍ਹ ਦੀਆਂ ਚਾਲਾਂ ਚੱਲ ਚੁੱਕੀ ਹੈ ਪਰ ਹਰ ਵਾਰ ਫੇਲ ਹੋ ਚੁੱਕੀ ਹੈ। ਆਖਰ ਬੁਖਲਾਹਟ ਵਿੱਚ ਆ ਕੇ ਸ਼ਾਂਤਮਈ ਕਿਸਾਨਾਂ 'ਤੇ ਕੇਂਦਰੀ ਗ੍ਹਿ ਰਾਜ ਮੰਤਰੀ ਦੇ ਪੁੱਤਰ ਤੇ ਉਸ ਦੇ ਮਿੱਤਰਾਂ ਨੇ ਗੱਡੀਆਂ ਚਾੜ੍ਹ ਕੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮੌਕੇ ਮਹਿੰਦਰ ਕੁਮਾਰ ਬੱਡੋਆਣ, ਸੁਭਾਸ਼ ਮੱਟੂ, ਚੌਧਰੀ ਅੱਛਰ ਸਿੰਘ, ਕੁਲਵਿੰਦਰ ਸਿੰਘ ਚਾਹਲ, ਡਾ. ਜੋਗਿੰਦਰ ਸਿੰਘ ਕੁੱਲੇਵਾਲ, ਕੁਲਵੰਤ ਸਿੰਘ ਸਿੰਗਾਰਾ ਰਾਮ, ਸੁੱਚਾ ਸਤਨੋਰ, ਤਰਸੇਮ ਸਿੰਘ ਜੱਸੋਵਾਲ, ਜਸਵਿੰਦਰ ਕੌਰ ਢਾਡਾ, ਕਸ਼ਮੀਰ ਸਿੰਘ ਭੱਜਲ, ਹੁਸ਼ਿਆਰ ਸਿੰਘ, ਸੁਰਿੰਦਰ ਕੌਰ ਚੁੰਬਰ, ਰੇਸ਼ਮ ਸਿੰਘ ਭੱਜਲ, ਕੁਲਦੀਪ ਸਿੰਘ ਭੱਜਲ, ਅਵਤਾਰ ਸਿੰਘ ਦੇਨੋਵਾਲ, ਮਾ. ਚਰਨ ਦਾਸ, ਕੇਵਲ ਸਿੰਘ, ਕੈਪਟਨ ਕਰਨੈਲ ਸਿੰਘ ਆਦਿ ਹਾਜ਼ਰ ਸਨ।