ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਜੀਓਜੀ ਟੀਮ ਵੱਲੋਂ ਤਹਿਸੀਲ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਤੋਂ ਸਕੂਲੀ ਬੱਚਿਆਂ ਦੀ 5 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਰਿਬਨ ਕੱਟਣ ਉਪਰੰਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਜੀਓਜੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਬੱਚਿਆਂ ਦੀ ਇਸ ਮੈਰਾਥਨ ਨੂੰ ਆਯੋਜਿਤ ਕਰਨ ਦਾ ਮਕਸਦ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਿਤ ਕਰਨਾ, ਪਾਣੀ ਨੂੰ ਬਚਾਉਣ ਅਤੇ ਪੰਜਾਬ ਸਰਕਾਰ ਦੀ 'ਹਰਿਆ ਭਰਿਆ ਪੰਜਾਬ' ਮੁਹਿੰਮ ਤੇ ਲਗਾਤਾਰ ਪਹਿਰਾ ਦੇਣ ਸਬੰਧੀ ਜਾਗਰੂਕ ਕਰਨਾ ਹੈ। ਜੀਓਜੀ ਟੀਮ ਵਲੋਂ ਬੱਚਿਆਂ ਨੂੰ ਟੀ ਸ਼ਰਟਾਂ, ਮੈਡਲ, ਇਕ-ਇਕ ਪੌਦਾ ਅਤੇ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ ਗਈਆਂ। ਇਸ ਮੌਕੇ ਵਰਚੁਅਲ ਤੌਰ 'ਤੇ ਡੀਐਚ ਕਰਨਲ ਮਲੂਕ ਸਿੰਘ , ਏਡੀਐਚ ਲੈਫਟੀਨੈਂਟ ਕਰਨਲ ਅਮਰਜੀਤ ਸਿੰਘ, ਕੈਪਟਨ ਸੋਹਣ ਸਿੰਘ, ਈਐਸਐਮ ਗਿਆਨ ਚੰਦ, ਈਐਸਐਮ ਕੁਲਵਿੰਦਰ ਪਾਰੀ, ਤਹਿਸੀਲ ਹੈੱਡ ਕੈਪਟਨ ਲਖਬੀਰ ਸਿੰਘ, ਸੁਪਰਵਾਈਜ਼ਰ ਬੂਟਾ ਸਿੰਘ ਰਾਣਾ, ਕੈਪਟਨ ਬਲਬੀਰ ਸਿੰਘ, ਡੀਈਓ ਪਲਵਿੰਦਰ ਸਿੰਘ, ਦਫ਼ਤਰ ਸਕੱਤਰ ਮਹਿੰਦਰ ਲਾਲ, ਐੱਸਐੱਮ ਰਾਜੀਵ ਕੁਮਾਰ, ਐੱਸਐੱਮ ਸਤਨਾਮ ਸਿੰਘ, ਸੂਬੇਦਾਰ ਦਿਲਬਾਗ. ਸਿੰਘ, ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਨਿਰਮਲ ਸਿੰਘ, ਐੱਸਐੱਮ ਪਿਆਰਾ ਸਿੰਘ, ਜੀਓਜੀ ਟੀਮ ਅਤੇ ਪਤਵੰਤੇ ਸੱਜਣ ਹਾਜ਼ਰ ਸਨ।