ਹਰਦਿੰਦਰ ਦੀਪਕ, ਗੜ੍ਹਦੀਵਾਲਾ

ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਕਿਸਾਨ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਪੰਜਾਬ ਦੇ ਪ੍ਰਧਾਨ ਤੇ ਦਿੱਲੀ ਦੇ ਮੈਂਬਰ ਸੁਖਪਾਲ ਸਿੰਘ ਸਹੋਤਾ ਸੰਯੁਕਤ ਕਿਸਾਨ ਮੋਰਚੇ ਗੁਰਦੁਆਰਾ ਗਰਨਾ ਸਾਹਿਬ ਰੇਲਵੇ ਫਾਟਕ 'ਤੇ ਦਸ ਵਜੇ ਤੋਂ 4 ਵਜੇ ਤੱਕ ਰੇਲਵੇ ਟ੍ਰੈਕ ਜਾਮ ਕੀਤਾ ਗਿਆ। ਇਸ ਮੌਕੇ ਉਨਾਂ੍ਹ ਪ੍ਰਧਾਨ ਮੰਤਰੀ, ਗ੍ਹਿ ਮੰਤਰੀ ਤੇ ਅਜੇ ਮਿਸ਼ਰਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ 4 ਕਿਸਾਨ ਤੇ 1 ਪੱਤਰਕਾਰ ਦੀ ਮੌਤ ਸਬੰਧੀ ਰੇਲਵੇ ਟ੍ਰੈਕ 'ਤੇ ਜਾਮ ਲਗਾਇਆ ਗਿਆ। ਉਨਾਂ੍ਹ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਜ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਲੰਬੇ ਸਮੇਂ ਤੋਂ ਕਿਸਾਨ ਖੇਤੀ ਤੇ ਥੋਪੇ ਗਏ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਕੇਂਦਰ ਦੇਸ਼ ਦੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਕੁੰਭਕਰਨੀ ਨੀਂਦ ਸੁੱਤੀ ਹੈ। ਉਨਾਂ੍ਹ ਮੰਗ ਕੀਤੀ ਕਿ ਲਖੀਮਪੁਰ ਖੀਰੀ 'ਚ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼੍ਹਾ ਦਿੱਤੀ ਜਾਵੇ। ਇਸ ਮੌਕੇ ਸੁਖਪਾਲ ਸਿੰਘ ਡੱਫਰ ਪ੍ਰਧਾਨ, ਅਮਰਜੀਤ ਸਿੰਘ ਜਨਰਲ ਸਕੱਤਰ, ਗੁਰਪ੍ਰਰੀਤ ਸਿੰਘ ਹੀਰਾਹਰ ਉੱਪ ਪ੍ਰਧਾਨ, ਦਵਿੰਦਰ ਸਿੰਘ ਚੌਹਕਾ ਸੈਕਟਰੀ, ਮਾਸਟਰ ਗੁਰਚਰਨ ਸਿੰਘ ਕਾਲਰਾ, ਰਣਜੀਤ ਸਿੰਘ ਮਿਰਜ਼ਾਪੁਰ, ਜਸਬੀਰ ਸਿੰਘ ਰਮਦਾਸਪੁਰ, ਹਰਪਾਲ ਸਿੰਘ ਡੱਫਰ, ਸੁਰਜੀਤ ਸਿੰਘ, ਰਮਨ ਸਿੰਘ, ਮੱਘਰ ਸਿੰਘ ਪੰਨਵਾਂ, ਜਤਿੰਦਰ ਸੱਗਲਾ, ਤੀਰਥ ਸਿੰਘ, ਮਨਜੀਤ ਸਿੰਘ ਖਾਨਪੁਰ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਡੱਫਰ, ਸੁਖਦੇਵ ਸਿੰਘ ਮਾਂਗਾ, ਹਰਮਨ ਚੌਹਕਾ, ਸਿਮਰਤ ਮਾਂਗਾ, ਗੁਰਬਾਜ ਸਿੰਘ, ਰਾਮ ਸਿੰਘ ਭੱਟੀਆਂ, ਕਾਲਾ ਤੇ ਬਿੱਕਾ ਤੇ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।