-

ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੫ਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਅਤੇ ਵਿੱਤ ਸਕੱਤਰ ਨਰੇਸ਼ ਕੁਮਾਰੀ ਨੇ ਇੱਕ ਸਾਂਝੇ ਪ੫ੈਸ ਬਿਆਨ 'ਚ ਕਿਹਾ ਹੈ ਕਿ ਸਕੂਲਾਂ ਅੰਦਰ ਖਾਣਾ ਬਣਾਉਣ ਵਾਲੀਆਂ ਮਿਡ ਡੇ ਮੀਲ ਵਰਕਰਾਂ ਨੂੰ ਆਪਣੇ ਕੰਮ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਵਰਕਰਾਂ ਕੋਲੋਂ ਸਾਰਾ ਦਿਨ ਕੰਮ ਲੈਣ ਦੇ ਬਦਲੇ ਥੋੜਾ ਜਿਹਾ ਹੀ ਮਾਣ ਭੱਤਾ ਦੇ ਕੇ ਇਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਥੇ ਆਪਣੀਆਂ ਮੰਗਾਂ ਦੀ ਪ੫ਾਪਤੀ ਲਈ ਜੱਥੇਬੰਦੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ ਦੇ ਸਦਕਾ ਹੀ ਅੰਸ਼ਿਕ ਪ੫ਾਪਤੀਆਂ ਵੀ ਹੋਈਆਂ ਹਨ ਪ੫ੰਤੂ ਬਹੁਤ ਸਾਰੀਆਂ ਮੰਗਾਂ ਦਾ ਹੱਲ ਹੋਣਾ ਅਜੇ ਵੀ ਬਾਕੀ ਹੈ¢ ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਗੁਆਂਢੀ ਰਾਜਾਂ ਨਾਲੋਂ ਵੀ ਬਹੁਤ ਘੱਟ ਮਿਹਨਤਾਨਾ ਦਿੱਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਦੇ ਸਾਰੇ ਹੀ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਅਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਾਗਰੂਕ ਕਰਨ ਅਤੇ ਸਰਕਾਰ ਦੀਆਂ ਵਰਕਰ ਵਿਰੋਧੀ ਨੀਤੀਆਂ ਨੂੰ ਮੋੜਾ ਦੇ ਕੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਹਿੱਤ ਸੰਘਰਸ਼ ਦਾ ਐਲਾਨ ਕਰਨ ਲਈ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ 20 ਨੂੰੂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ।

ਇਸ ਮੌਕੇ ਜਸਵਿੰਦਰ ਕੌਰ ਟਾਹਲੀ, ਗਾਇਤਰੀ ਦੇਵੀ, ਰਿੰਪੀ ਰਾਣੀ, ਪ੫ਵੀਨ ਬਾਲਾ. ਬਲਜੀਤ ਕੌਰ, ਕੁਲਵਿੰਦਰ ਕੌਰ, ਹਰਮੇਸ਼ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਿਡ ਡੇ ਮੀਲ ਵਰਕਰਾਂ ਨੂੰ ਸਕਿੱਲਡ ਵਰਕਰ ਮੰਨਦੇ ਹੋਏ ਘੱਟੋ-ਘੱਟ ਉਜਰਤ ਦੇ ਘੇਰੇ ਚ ਲਿਆਂਦਾ ਜਾਵੇ, ਜਦੋਂ ਤੱਕ ਮੰਗ ਨੰ 1 ਪੂਰੀ ਨਹੀਂ ਹੁੰਦੀ ਓਦੋਂ ਤੱਕ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 3500 ਰੁਪਏ 12 ਮਹੀਨੇ ਮਾਣ ਭੱਤਾ ਦਿੱਤਾ ਜਾਵੇ, ਪੰਜਾਬ ਸਰਕਾਰ ਦੀਆਂ ਬਾਕੀ ਮਹਿਲਾ ਮੁਲਾਜ਼ਮਾਂ ਵਾਂਗ ਇਨ੍ਹਾਂ ਨੂੰ ਵੀ ਅਚਨਚੇਤ, ਮੈਡੀਕਲ, ਪ੫ਸੂਤਾ ਅਤੇ ਕਮਾਈ ਛੁੱਟੀਆਂ ਦਿੱਤੀਆਂ ਜਾਣ, ਸਕੂਲਾਂ 'ਚੋਂ ਬੱਚੇ ਘੱਟਣ ਕਾਰਨ ਮਿਡ ਡੇ ਮੀਲ ਵਰਕਰਾਂ ਦੀ ਛਾਂਟੀ ਨਾ ਕੀਤੀ ਜਾਵੇ, ਮਿਡ ਡੇ ਮੀਲ ਦੀ ਡੱਬਾ-ਬੰਦ ਸਪਲਾਈ ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ ਅਤੇ ਠੇਕਦਾਰੀ ਸਿਸਟਮ ਨੰੂ ਬੰਦ ਕੀਤਾ ਜਾਵੇ।

ਆਗੂਆਂ ਨੇ ਸੂਬੇ ਦੀਆਂ ਸਮੂਹ ਮਿਡ ਡੇ ਮੀਲ ਵਰਕਰਾਂ ਨੂੰ ਇਸ ਸੂਬਾਈ ਕਨਵੈਨਸ਼ਨ ਚ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਉਲੀਕਿਆ ਜਾ ਸਕੇ।