-

ਪਰਮਜੀਤ ਨੌਰੰਗਾਬਾਦੀ, ਚੱਬੇਵਾਲ : ਦਿੱਲੀ ਇੰਟਰਨੈਸ਼ਨਲ ਸਕੂਲ 'ਚ ਬਸੰਤ ਪੰਚਮੀ ਦਾ ਤਿਓਹਾਰ ਬੜੇ ਹੀ ਉਤਸ਼ਾਹਪੂਰਵਕ ਦੇ ਨਾਲ ਮਨਾਇਆ ਗਿਆ। ਇਹ ਸਾਰਾ ਪ੍ੋਗਰਾਮ ਸਕੂਲ ਦੇ ਪਿੰ੍ਸੀਪਲ ਜੀ ਮਾਰੀਆ ਜਾਨ ਦੀ ਪ੍ਧਾਨਗੀ 'ਚ ਕੀਤਾ ਗਿਆ। ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ ਇਸ ਸਮੇਂ ਸਾਰਾ ਵਾਤਾਵਰਨ ਹਰਾ-ਭਰਾ ਤੇ ਸੋਹਣਾ ਰਹਿੰਦਾ ਹੈ। ਸਕੂਲ 'ਚ ਬੱਚਿਆਂ ਦੁਆਰਾ ਬਸੰਤ ਦਾ ਤਿਓਹਾਰ ਬੜੇ ਹੀ ਉਤਸ਼ਾਹ ਪੂਰਵਕ ਮਨਾਇਆ ਗਿਆਜਿਸ 'ਚ ਕੇਜੀ ਵਿੰਗ ਦੇ ਨੰਨ੍ਹੇ-ਮੁਨ੍ਹੇ ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਇਸ ਸਾਰੇ ਪ੍ੋਗਰਾਮ ਦਾ ਅਨੰਦ ਮਾਣਿਆ। ਉਨ੍ਹਾਂ ਨੇ ਅਧਿਆਪਕਾਂ ਦੀ ਮਦਦ ਨਾਲ ਪਤੰਗਬਾਜ਼ੀ ਵੀ ਕੀਤੀ। ਇਸ ਮੌਕੇ ਡਾਇਰੈਕਟਰਜ਼ ਅਨੁਜ ਤੋਲਾ ਤੇ ਅਮਿਤ ਤੋਲਾ ਵੀ ਮੌਜੂਦ ਸਨ। ਉਨ੍ਹਾਂ ਨੇ ਸਾਡੇ ਨੰਨ੍ਹੇ-ਮੁੰਨ੍ਹੇ ਬੱਚਿਆ ਦਾ ਹੌਂਸਲਾ ਵੀ ਵਧਾਇਆ ਤੇ ਬਸੰਤ ਮੌਕੇ ਤੇ ਮਿਠਾਈਆਂ ਵੀ ਵੰਡੀਆਂ ਗਈਆਂ।