ਹਰਮੋਹਿੰਦਰ ਸਿੰਘ/ਅਜੇ ਕੁਮਾਰ, ਦਸੂਹਾ : ਥਾਣਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਹਰਦੋਥਲਾ ਵਿਖੇ ਵਿਆਹ ਵਾਲੇ ਘਰ ਦਾ ਮਾਹੌਲ ਉਸ ਵਕਤ ਗਮਗੀਨ ਹੋ ਗਿਆ ਜਿਸ ਵਕਤ ਬੀਤੀ ਰਾਤ ਜਾਗੋ ਦੌਰਾਨ ਚੱਲੀ ਗੋਲੀ ਨਾਲ ਇਕ ਫੋਟੋਗ੫ਾਫਰ ਨੌਜਵਾਨ ਦੀ ਮੌਤ ਹੋ ਗਈ। ਪ੫ਾਪਤ ਜਾਣਕਾਰੀ ਅਨੁਸਾਰ ਮਿ੫ਤਕ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਉਰਫ (ਜੱਸੀ) ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ (ਮੁਕੇਰੀਆਂ) ਦੇ ਰੂਪ 'ਚ ਹੋਈ ਹੈ। ਇਥੇ ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਹਰਦੋਥਲਾ ਵਿਖੇ ਉਪਜੀਤ ਸਿੰਘ ਉਰਫ (ਟੀਟੂ ) ਲੜਕੀ ਦੇ ਵਿਆਹ ਦੇ ਸਬੰਧ 'ਚ ਜਾਗੋ ਕੱਢੀ ਜਾ ਰਹੀ ਸੀ ਤਾਂ ਜਾਗੋ ਕੱਢਦੇ ਦੌਰਾਨ ਗੋਲੀ ਚੱਲ ਗਈ ਜੋ ਕਿ ਨੌਜਵਾਨ ਫੋਟੋਗ੫ਾਫਰ ਜਸਪਾਲ ਸਿੰਘ ਦੇ ਲੱਗੀ ਜਿਸ ਕਾਰਨ ਉਸ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਵਾਪਰਦੇ ਦੇ ਹੀ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਸਾਰ ਹੀ ਦਸੂਹਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦਸੂਹਾ ਵਿਖੇ ਭਰਤੀ ਕਰਵਾ ਦਿੱਤਾ। ਇਸ ਘਟਨਾ ਤੋਂ ਬਾਅਦ 'ਚ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਦੋ ਭੈਣਾਂ ਦਾ ਸੀ ਇਕੌਲਤਾ ਭਰਾ

ਇੱਥੇ ਜ਼ਿਕਰਯੋਗ ਹੈ ਕਿ ਮਿ੫ਤਕ ਨੌਜਵਾਨ ਜਸਪਾਲ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ,ਤੇ ਫੋਟੋਗ੫ਾਫਰਾਂ ਲਈ ਦਿਹਾੜੀ 'ਤੇ ਕੰਮ ਕਰਦਾ ਸੀ। ਮਿ੫ਤਕ ਜਸਪਾਲ ਸਿੰਘ ਦਾ ਪਿਤਾ ਵੀ ਆਪਣੇ ਪਰਿਵਾਰ ਗੁਜ਼ਾਰਾ ਮਿਹਨਤ ਮਜਦੂਰੀ ਕਰ ਕੇ ਚਲਾ ਰਿਹਾ ਹੈ।

ਪੁਲਿਸ ਵਿਭਾਗ 'ਤੇ ਉੱਠ ਰਹੇ ਸਵਾਲੀਆ ਨਿਸ਼ਾਨ

ਆਮ ਲੋਕਾਂ 'ਚ ਚਰਚਾ ਹੈ ਕਿ ਅਸਲਾ ਧਾਰਕਾਂ ਨੂੰ ਸਬੰਧਤ ਵਿਭਾਗ ਜਾਂ ਸਰਕਾਰ ਵੱਲੋਂ ਜੋ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਏ ਹਨ, ਉਹ ਆਮ ਲੋਕਾਂ ਦੀ ਮੌਤ ਦਾ ਸਬਬ ਬਣ ਰਹੇ ਬੀਤੇ ਸਮੇਂ 'ਚ ਹੋਈਆਂ ਇਹੋ ਜਿਹੀਆਂ ਘਟਨਾਵਾਂ ਪ੫ਸ਼ਾਸਨ ਤੇ ਪੁਲਿਸ ਵਿਭਾਗ ਦੀ ਕਾਰਜ਼ਗੁਜਾਰੀ ਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ, ਸਬੰਧਤ ਵਿਭਾਗ ਵੱਲੋਂ ਹਥਿਆਰ ਦੇ ਲਾਇਸੈਂਸ ਜਾਰੀ ਕਰਨ ਸਮੇਂ ਲੋੜਵੰਦ ਵਿਅਕਤੀ ਨੂੰ ਹੀ ਅਸਲੇ ਦਾ ਲਾਇਸੈਂਸ ਜਾਰੀ ਕੀਤਾ ਜਾਵੇ ਤਾਂ ਜੋ ਮੌਤ ਦੇ ਮੂੰਹ 'ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਵਕਤ ਰਹਿੰਦੇ ਬਚਾਇਆ ਜਾ ਸਕੇ।

ਕੀ ਕਹਿੰਦੇ ਨੇ ਡੀਐੱਸਪੀ ਦਸੂਹਾ

ਇਸ ਸਬੰਧ 'ਚ ਏਆਰ ਸ਼ਰਮਾ ਡੀਐੱਸਪੀ ਦਸੂਹਾ ਨੇ ਕਿਹਾ ਥਾਣਾ ਦਸੂਹਾ ਵੱਲੋਂ ਰਿਪੂਦਮਨ ਸਿੰਘ ਪੁੱਤਰ ਉਪਜੀਤ ਸਿੰਘ (ਟੀਟੂ) ਵਾਸੀ ਪਿੰਡ ਹਰਦੋਥਲਾ ਤਹਿਸੀਲ ਦਸੂਹਾ, ਹੁਸ਼ਿਆਰਪੁਰ ਦੇ ਖ਼ਿਲਾਫ਼ ਐੱਫਆਈਆਰ ਨੰਬਰ 08 ਆਈਪੀਸੀ ਦੀ ਧਾਰਾ302, 27, 54, 59 ਏ ਦੇ ਤਹਿਤ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਸ ਮੌਕੇ ਸਮੂਹ ਫੋਟੋਗ੫ਾਫਰ ਐਸੋਸੀਏਸ਼ਨ ਦਸੂਹਾ ਨੇ ਇਸ ਘਟਨਾ ਤੇ ਦੁੱਖ ਦਾ ਡੂੰਘਾ ਪ੫ਗਟਾਵਾ ਕੀਤਾ ਤੇ ਐੱਸਡੀਐੱਮ ਦਸੂਹਾ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਵਿਆਹ ਸਮੇਂ ਲੋਕਾਂ ਵੱਲੋਂ ਕੀਤੀ ਜਾ ਰਹੀ ਹਥਿਆਰਾਂ ਦੀ ਵਰਤੋਂ ਬੰਦ ਕੀਤੀ ਜਾਵੇ¢ ਜੇਕਰ ਵਿਆਹ ਸਮਾਗਮ ਦੌਰਾਨ ਕੋਈ ਵੀ ਵਿਅਕਤੀ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਦਾ ਲਾਇਸੈਂਸ ਤੁਰੰਤ ਰੱਦ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਵਿਆਹ ਸਮਾਗਮ ਦੌਰਾਨ ਡੀਜੇ ਦਾ ਸਮਾਂ ਰਾਤ 10 ਵਜੇ ਤਕ ਨਿਸ਼ਚਤ ਕੀਤਾ ਜਾਵੇ ਜੇਕਰ ਇਸ ਦੀ ਉਲੰਘਣਾ ਹੁੰਦੀ ਹੈ ਤਾਂ ਵਿਆਹ ਵਾਲੇ ਪਰਿਵਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਮੂਹ ਫੋਟੋਗ੫ਾਫਰ ਐਸੋਸੀਏਸ਼ਨ ਦਸੂਹਾ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਿ੫ਤਕ ਫੋਟੋਗ੫ਾਫਰ ਜਸਪਾਲ ਸਿੰਘ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।