ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ

ਪਿੰਡ ਡਵਿੱਡਾ ਅਹਿਰਾਣਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਵ ਵਿਆਹੀਆਂ ਲੜਕੀਆਂ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਗਿੱਧਾ, ਪੰਜਾਬੀ ਸੱਭਿਆਚਾਰਕ ਝਾਕੀਆਂ, ਕੋਰੋਗਰਾਫੀ, ਫੁਲਕਾਰੀਆਂ ਕੱਢੀਆਂ, ਪੀਂਘਾਂ ਝੂਟੀਆਂ, ਚਰਖਾ ਕੱਤ ਅਤੇ ਸੱਭਿਆਚਾਰ ਪੋ੍ਗਰਾਮ ਪੇਸ਼ ਕੀਤਾ। ਇਸ ਮੌਕੇ ਤੀਆ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਪਰਮਜੀਤ ਸਿੰਘ ਅਮਰੀਕਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬੱਚੀਆਂ ਨੂੰ ਕਾਪੀਆਂ, ਪਿੰਨ, ਪੈਨਸਨਾਂ ਅਤੇ ਹੋਰ ਸਮੱਗਰੀ ਵੰਡੀ ਗਈ। ਇਸ ਮੌਕੇ ਮਾਸਟਰ ਕੇਹਰੂ ਰਾਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਾਰੇ ਦਿਨ ਤਿਉਹਾਰ ਰੱਲ ਮਿੱਲ ਕੇ ਮਨਾਉਣੇ ਚਾਹੀਦੇ ਹਨ। ਜਿਸ ਨਾਲ ਆਪਸੀ ਭਾਈਚਾਰੇ ਵਿਚ ਬੁਹਤ ਵਧਾ ਹੁੰਦਾ ਹੈ। ਇਸ ਮੌਕੇ ਤੀਆਂ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੀ ਬੀਬੀਆਂ ਹਾਜ਼ਰ ਸਨ। ਇਸ ਮੌਕੇ ਮਾਸਟਰ ਕੇਹਰੂ ਰਾਮ ਹੀਰਾ, ਜਸਵੀਰ ਕੌਰ ਸੰਮਤੀ ਮੈਬਰ, ਨੰਬਰਦਾਰ ਸੋਹਣ ਲਾਲ, ਅਮਰੀਕ ਸਿੰਘ, ਦਵਿੰਦਰ ਸਿੰਘ, ਮੀਨਾ ਰਾਣੀ, ਪੇ੍ਮ ਕੁਮਾਰ ਅਮਰੀਕਾ, ਸੰਦੀਪ ਆਸ਼ਾ ਵਰਕਰ, ਪੂਜਾ, ਗੁਰਦੇਵ ਕੌਰ ਸਾਬਕਾ ਸਰਪੰਚ ਆਦਿ ਹਾਜ਼ਰ ਸਨ।