ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਸ਼ੋ੍ਮਣੀ ਅਕਾਲੀ ਦਲ ਸੰਯੁਕਤ ਪੰਜਾਬ ਪਾਰਟੀ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਪਾਰਟੀ ਦੇ ਹਲਕਾ ਇੰਚਾਰਜ ਉੜਮੁੜ ਟਾਂਡਾ ਤੇ ਕੌਮੀ ਜਨਰਲ ਸਕੱਤਰ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਹਲਕਾ ਉੜਮੁੜ ਟਾਂਡਾ ਦੇ ਬੇਟ ਖੇਤਰ ਦੇ ਪਿੰਡ ਤਲਵੰਡੀ ਸੱਲਾਂ ਵਾਸੀਆਂ ਨੇ ਸ਼ਰੇਆਮ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਤੇ ਮਨਜੀਤ ਸਿੰਘ ਦਸੂਹਾ ਦਾ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਨਾਂ੍ਹ ਨੂੰ ਮਨਜੀਤ ਦਸੂਹਾ ਉੱਤੇ ਮਾਣ ਹੈ। ਪਿੰਡ ਵਾਸੀਆਂ ਕਿਹਾ ਕਿ ਮਨਜੀਤ ਸਿੰਘ ਦਸੂਹਾ ਉਨਾਂ੍ਹ ਦੇ ਪਿੰਡ ਤਲਵੰਡੀ ਸੱਲਾਂ ਦਾ ਦੇਸ਼ ਵਿਦੇਸ਼ 'ਚ ਨਾਮ ਰੌਸ਼ਨ ਕੀਤਾ ਤੇ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਗਰੀਬਾਂ ਦਾ ਮਸੀਹਾ ਬਣਕੇ ਅੱਗੇ ਆ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਦੇ ਭਰਵਾਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਨੇ ਕਿਹਾ ਕਿ ਅੱਜ ਲੋੜ ਹੈ ਕਾਂਗਰਸ ਤੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਸਬਕ ਸਿਖਾਉਣ ਦੀ ਜੋ ਲੋਕਾਂ ਨੂੰ ਝੂਠ ਬੋਲਕੇ ਗੁਮਰਾਹ ਕਰ ਰਹੇ ਹਨ ਤੇ ਆਪਸ 'ਚ ਮਿਲੇ ਹੋਏ ਹਨ। ਢੱਟ ਨੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਵਾਰੇ ਬੋਲਦਿਆਂ ਕਿਹਾ ਕਿ ਜਿਨਾਂ੍ਹ ਸਿੱਖੀ ਤੇ ਪੰਥ ਦਾ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ, ਉਨਾਂ੍ਹ ਅਜੇ ਤੱਕ ਕਦੇ ਨਹੀਂ ਹੋਇਆ। ਇਸ ਮੌਕੇ ਮਨਜੀਤ ਦਸੂਹਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਜ਼ਲਿ੍ਹਾ ਪਰਿਸ਼ਦ ਮੈਂਬਰ ਸੁਖਵਿੰਦਰ ਸਿੰਘ ਮੂੰਨਕ,ਬਲਵੀਰ ਸਿੰਘ, ਕੁਲਵਿੰਦਰ ਸਿੰਘ ਜੰਡਾ, ਵਰਿੰਦਰ ਸਿੰਘ, ਲਖਵੀਰ ਸਿੰਘ ਖਾਲਸਾ, ਸ਼ਿਵਪੂਰਣ ਸਿੰਘ, ਸਤਵੰਤ ਸਿੰਘ ਖੁਣਖੁਣ, ਕਿਰਪਾਲ ਸਿੰਘ ਜਾਜਾ, ਮਨੋਹਰ ਸਿੰਘ, ਨਿਰਮਲ ਸਿੰਘ,ਕੁਲਦੀਪ ਸਿੰਘ, ਖੇਮ ਸਿੰਘ, ਗੁਰਦੇਵ ਸਿੰਘ, ਮੁਖਤਿਆਰ ਸਿੰਘ ,ਮਾਨ ਸਿੰਘ, ਦੀਵਾਨ ਸਿੰਘ, ਬੇਅੰਤ ਸਿੰਘ,ਗੁਰਨਾਮ ਸਿੰਘ, ਕੈਪਟਨ ਭੁੱਲਾ ਸਿੰਘ, ਸੰਤੋਖ ਸਿੰਘ, ਰੰਜੀਤ ਸਿੰਘ ,ਪੱਪੀ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਬੂਟਾ ਸਿੰਘ ,ਖਜਾਨ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ ।