ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਰੈੱਡ ਰੀਬਨ ਕਲੱਬ, ਐੱਨਐੱਸਐੱਸ ਯੂਨਿਟ ਤੇ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਐੱਨਐੱਸਐੱਸ ਵਿੰਗ ਦੇ ਸਹਿਯੋਗ ਨਾਲ 'ਏਡਜ਼ ਦਿਵਸ' ਮੌਕੇ 'ਤੇ ਕਾਲਜ ਪਿੰ੍ਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਸਮੇਂ ਅਮਨਦੀਪ ਸਿੰਘ ਆਈਸੀਟੀਸੀ ਕੌਂਸਲਰ ਸਿਵਲ ਹਸਪਤਾਲ ਮੁਕੇਰੀਆਂ ਤੇ ਦਲਜੀਤ ਕੌਰ ਆਈਸੀਟੀਸੀ ਐਮਐਲਟੀ ਸਿਵਲ ਹਸਪਤਾਲ ਮੁਕੇਰੀਆਂ ਨੇ ਬਤੌਰ ਵਿਸ਼ਾ ਮਾਹਿਰ ਸ਼ਿਰਕਤ ਕੀਤੀ। ਇਸ ਦੌਰਾਨ ਮੰਚ ਸੰਚਾਲਨ ਦਾ ਕਾਰਜ ਰੇਨੂੰ ਗੁਪਤਾ ਵੱਲੋਂ ਬਾਖੂਬੀ ਨਿਭਾਇਆ ਗਿਆ। ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਏਡਜ਼ ਬਿਮਾਰੀ ਦੇ ਕਾਰਨ, ਲੱਛਣ ਤੇ ਬਚਾਓ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸ ਤੋਂ ਇਲਾਵਾ ਉਨਾਂ੍ਹ ਦੱਸਿਆ ਕਿ ਅਜੋਕੇ ਸਮੇਂ ਅੰਦਰ ਮੋਬਾਈਲ ਦੀ ਬੇਲੋੜੀ ਵਰਤੋਂ ਕਾਰਨ ਬੱਚਿਆਂ ਦੀ ਮਾਪਿਆਂ ਤੋਂ ਦੂਰੀ ਵਧ ਰਹੀ ਹੈ ਅਤੇ ਇਸ ਨਾਲ ਕਈ ਤਰਾਂ੍ਹ ਦੇ ਮਾਨਸਿਕ ਤੇ ਸਰੀਰਕ ਰੋਗ ਹੋ ਰਹੇ ਹਨ। ਉਨਾਂ੍ਹ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਅੰਦਰ ਸੁਚੇਤ ਰਹਿ ਕੇ ਤੰਦਰੁਸਤ ਜੀਵਨ-ਜਾਂਚ ਅਪਣਾਉਣੀ ਚਾਹੀਦੀ ਹੈ ਤੇ ਭਵਿੱਖਮੁਖੀ ਟੀਚਿਆਂ ਦੀ ਪ੍ਰਰਾਪਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਰੈੱਡ ਰੀਬਨ ਕਲੱਬ ਦੇ ਇੰਚਾਰਜ ਡਾ. ਮਨਿੰਦਰਜੀਤ ਕੌਰ, ਪੋ੍. ਰੇਨੂੰ ਗੁਪਤਾ, ਐੱਨਐੱਸਐੱਸ ਦੇ ਇੰਚਾਰਜ ਪੋ੍. ਸਤਵੰਤ ਕੌਰ, ਸਹਾਇਕ ਪੋ੍. ਸੁਰਭੀ ਅਬਰੋਲ ਸਮੇਤ ਵੱਡੀ ਗਿਣਤੀ ਵਿਦਿਆਰਥਣਾਂ ਹਾਜ਼ਰ ਸਨ।
ਦਸਮੇਸ਼ ਕਾਲਜ ਨੇ ਏਡਜ਼ ਦਿਵਸ ਸਬੰਧੀ ਐਕਸਟੈਂਸ਼ਨ ਲੈਕਚਰ ਕਰਵਾਇਆ
Publish Date:Tue, 06 Dec 2022 02:45 PM (IST)
