ਪੱਤਰ ਪੇ੍ਰਕ, ਦਸੂਹਾ : ਦਰਸ਼ਨ ਅਕਾਦਮੀ ਸੀਬੀਐੱਸਈ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ 'ਚ ਮੁੱਖ ਮਹਿਮਾਨ ਵਜੋਂ ਕਰਮਵੀਰ ਸਿੰਘ ਘੁੰਮਣ ਕਾਰਜਕਾਰੀ ਪ੍ਰਧਾਨ ਨਗਰ ਨਿਗਮ ਕਮੇਟੀ ਦਸੂਹਾ ਸ਼ਾਮਲ ਹੋਏ। ਉਨ੍ਹਾਂ ਨਾਲ ਅਮਰਪ੍ਰਰੀਤ ਸਿੰਘ ਕੌਂਸਲਰ ਦਸੂਹਾ ਵੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਕੂਲ ਦੇ ਪਿ੍ਰੰਸੀਪਲ ਰਸਿਕ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਵੱਲੋਂ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਤੇ ਗਰੀਬ ਅਤੇ ਆਰਥਿਕ ਤੌਰ 'ਤੇ ਤੰਗ ਬੱਚਿਆਂ ਲਈ ਸਾਖਰਤਾ ਦੀਆਂ ਕਲਾਸਾਂ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਆਏ ਹੋਏ ਮੁੱਖ ਮਹਿਮਾਨਾਂ ਨੇ ਗ਼ਰੀਬ ਬੱਚਿਆਂ ਨੂੰ ਸਕੂਲ ਵੱਲੋਂ ਮੁਹੱਈਆ ਕਰਵਾਈਆਂ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ। ਸਕੂਲ ਦੇ ਪਿੰਸੀਪਲ ਨੇ ਦੱਸਿਆ ਦਰਸ਼ਨ ਅਕਾਦਮੀ ਵੱਲੋਂ ਪਹਿਲਾਂ ਹੀ ਕਈ ਸਮਾਜ ਭਲਾਈ ਦੇ ਕਾਰਜ, ਗ਼ਰੀਬ ਅਤੇ ਬੇਸਹਾਰਾਂ ਲੋਕਾਂ ਦੀ ਹਰ ਸਮੇਂ ਮਦਦ ਕਰਦਾ ਆ ਰਿਹਾ ਹੈ। ਜਿਨ੍ਹਾਂ 'ਚ ਰੋਟੀ ਬੈਂਕ, ਡੋਨੇਸ਼ਨ ਡਰਾਇਵ, ਹਰ ਇਕ ਨੂੰ ਸਿੱਖਿਆਰਥੀ ਬਣਾਉਣਾ ਅਤੇ ਮਹੀਨੇ 'ਚ ਇਕ ਵਾਰ ਦਸੂਹਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਜਾ ਕੇ ਸਫਾਈ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਇਹ ਕਲਾਸਾਂ ਇਸੇ ਤਰ੍ਹਾਂ ਰੈਗੂਲਰ ਲੱਗਦੀਆਂ ਰਹਿਣਗੀਆਂ ਅਤੇ ਦਰਸ਼ਨ ਅਕਾਦਮੀ ਦੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪਿ੍ਰੰਸੀਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਬੱਚਿਆਂ ਨੂੰ ਇਨ੍ਹਾਂ ਕਲਾਸਾਂ ਤੋਂ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਪ੍ਰਰੇਰਿਆ। ਆਏ ਹੋਏ ਬੱਚਿਆਂ ਨੇ ਦਰਸ਼ਨ ਅਕਾਦਮੀ ਦੇ ਵਿੱਦਿਆਰਥੀਆਂ ਨਾਲ ਮਿਲ ਕੇ ਪੈਰਾਸ਼ੂਟ ਐਕਟੀਵਿਟੀ ਅਤੇ ਰਿੰਗ ਐਕਟੀਵਿਟੀ ਕੀਤੀਆਂ। ਪ੍ਰਰੋਗਰਾਮ ਦੇ ਅੰਤ ਵਿੱਚ ਕੇਕ ਵੀ ਕੱਟਿਆ ਗਿਆ। ਸਕੂਲ ਦੇ ਪਿ੍ਰੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਵਿੱਚ ਬਲਵਿੰਦਰ ਸਿੰਘ, ਸ਼ਿਵਦੇਵ ਸਿੰਘ, ਹਰਭਜਨ ਸਿੰਘ, ਲਖਵਿੰਦਰ, ਅੰਕੁਸ਼, ਕੁਲਦੀਪ, ਮਿਸਿਜ ਮਨਦੀਪ, ਮੋਨਿਕਾ, ਸ਼ਾਰਧਾ, ਲਿੱਲੀ, ਸਵਿਤਾ, ਤਨਜੀਤ, ਕੰਚਨ, ਕਨਿਸ਼ਕਾ, ਦਿਲਜੀਤ, ਸ਼ਿਵਾਨੀ, ਕੁਲਜੀਤ, ਸਮਿ੍ਤੀ, ਦੀਪਿਕਾ, ਅਨੂ, ਨੀਹਾਰਿਕਾ, ਰਤਨਦੀਪ, ਹਰਪ੍ਰਰੀਤ ਕੌਰ, ਸੋਨਿਕਾ, ਪਵਿੱਤਪਾਲ, ਪ੍ਰਰੀਆ, ਅਲਕਾ, ਤਜਿੰਦਰ, ਕਾਮਨਾ, ਨਵਪ੍ਰਰੀਤ, ਸੁਖਵੀਰ, ਅਰੁਣਾ ਅਤੇ ਗੀਤਾ ਆਦਿ ਹਾਜ਼ਰ ਸਨ ।