ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਨੇ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿ੍ਸ਼ਨ ਕੁਮਾਰ ਪੁੱਤਰ ਜੈਪਾਲ ਵਾਸੀ ਇੰਦਰਾ ਕਾਲੋਨੀ ਥਾਣਾ ਸਦਰ ਨੇ ਦੱਸਿਆ ਕਿ ਉਹ ਰਿੰਮ ਜਿੰਮ ਆਈਸ ਕ੍ਰੀਮ ਫੈਕਟਰੀ ਹੁਸ਼ਿਆਰਪੁਰ ਵਿਖੇ ਬਤੌਰ ਮੈਨੇਜਰ ਦਾ ਕੰਮ ਕਰਦਾ ਹੈ। 7 ਦਸੰਬਰ ਨੂੰ ਉਹ ਰੋਜਾਨਾ ਦੀ ਤਰ੍ਹਾਂ ਫੈਕਟਰੀ ਬੰਦ ਕਰ ਕੇ ਚਲਾ ਗਿਆ ਸੀ। ਜਦ ਉਹ 9 ਦਸੰਬਰ ਨੂੰ ਵਕਤ ਕਰੀਬ 11 ਵਜੇ ਫੈਕਟਰੀ ਖੋਲ ਕੇ ਅੰਦਰ ਗਿਆ ਤਾਂ ਦੇਖਿਆ ਕਿ ਆਈਸ ਕਰੀਮ ਬਣਾਉਣ ਵਾਲੇ ਢਾਂਚੇ ਦੇ 15 ਪੀਸ ਜੋ ਪਿੱਤਲ ਦੇ ਸਨ। ਜਿਨ੍ਹਾਂ ਨੂੰ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਉਕਤ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।