ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਨਾਕਾਬੰਦੀ ਦੌਰਾਨ 30 ਕਿੱਲੋ ਚੂਰਾ ਪੋਸਤ ਤੇ ਇਕ ਕਾਰ ਸਮੇਤ ਦੋ ਲੋਕਾਂ ਨੂੰ ਗਿ੍ਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਗਿ੍ਫਤਾਰ ਵਿਅਕਤੀਆਂ ਦੇ ਨਾਮ ਪਰਗਟ ਸਿੰਘ ਬੂਟੀ ਪੁੱਤਰ ਲੱਖਾ ਸਿੰਘ ਵਾਸੀ ਆਲਮਪੁਰ ਥਾਣਾ ਕਰਤਾਰ ਪੁਰ ਜ਼ਿਲ੍ਹਾ ਜਲੰਧਰ ਤੇ ਸਤਨਾਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਲਿੱਟਾ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ। ਥਾਣਾ ਟਾਂਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਅਮਰਜੀਤ ਸਿੰਘ, ਏਐੱਸਆਈ ਰਣਜੀਤ ਸਿੰਘ, ਹੌਲਦਾਰ ਪ੍ਰਭਜੋਤ ਸਿੰਘ ਤੇ ਪੰਜਾਬ ਹੋਮਗਾਰਡ ਰੋਸ਼ਨ ਲਾਲ ਸਮੇਤ ਪੁਲਿਸ ਪਾਰਟੀ ਰਾਣੀ ਪਿੰਡ ਨੇੜੇ ਘੋੜੇਸ਼ਾਹ ਅਵਾਨ ਟੀ ਪੁਆਇੰਟ ਵਹੀਕਲ ਚੈਕਿੰਗ ਲਈ ਨਾਕਾਬੰਦੀ ਕੀਤੀ ਸੀ ਕਿ ਘੋੜੇਸ਼ਾਹ ਅਵਾਨ ਵਾਲੇ ਪਾਸਿਓਂ ਇਕ ਆਈ ਟਵੈਂਟੀ ਕਾਰ ਆਉਂਦੀ ਵਿਖਾਈ ਦਿੱਤੀ, ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ। ਕਾਰ ਵਿਚ ਉਸ ਵਕਤ ਕਾਰ ਚਾਲਕ ਸਮੇਤ ਦੋ ਵਿਅਕਤੀ ਬੈਠੇ ਸਨ। ਕਾਰ ਚਾਲਕ ਪੁਲਿਸ ਨਾਕਾਬੰਦੀ ਦੇਖ ਘਬਰਾ ਗਿਆ ਤੇ ਕਾਰ ਚਾਲਕ ਕਾਰ ਮੋੜਨ ਲੱਗਾ ਕਿ ਕਾਰ ਬੰਦ ਹੋ ਗਈ। ਏਐੱਸਆਈ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਰ ਚਾਲਕ ਤੇ ਵਿਚ ਬੈਠੇ ਦੂਜੇ ਵਿਅਕਤੀ ਨੂੰ ਫੜ ਲਿਆ ਤੇ ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਂ ਪ੍ਰਗਟ ਸਿੰਘ ਬੂਟੀ ਪੁੱਤਰ ਲੱਖਾ ਸਿੰਘ ਵਾਸੀ ਆਲਮਪੁਰ ਥਾਣਾ ਕਰਤਾਰ ਪੁਰ ਜ਼ਿਲ੍ਹਾ ਜਲੰਧਰ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਲਿੱਟਾ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ। ਪੁਲਿਸ ਵਲੋਂ ਮੌਕੇ ਤੇ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਅੰਦਰੋਂ 30 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਏਐੱਸਆਈ ਅਮਰਜੀਤ ਸਿੰਘ ਨੇ ਮੌਕੇ ਤੇ ਸਮਰੱਥ ਅਧਿਕਾਰੀ ਨੂੰ ਇਸ ਸਬੰਧੀ ਜਾਣੂ ਕਰਵਾਇਆ ਤੇ ਮੌਕੇ 'ਤੇ ਪਹੁੰਚ ਕਾਰਵਾਈ ਅਮਲ ਚ ਲਿਆਉਣ ਲਈ ਕਿਹਾ। ਸਬ ਇੰਸਪੈਕਟਰ ਸੁਰਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਪਰਗਟ ਸਿੰਘ ਤੇ ਸਤਨਾਮ ਸਿੰਘ ਨੂੰ 30 ਕਿੱਲੋ ਚੂਰਾ ਪੋਸਤ ਤੇ ਇਕ ਆਈ ਟਵੈਂਟੀ ਕਾਰ ਸਮੇਤ ਗਿ੍ਫਤਾਰ ਕਰਕੇ ਥਾਣਾ ਟਾਂਡਾ ਲਿਆਂਦਾ ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।