ਪੱਤਰ ਪ੍ਰਰੇਰਕ, ਗੜ੍ਹਸ਼ੰਕਰ : ਥਾਣਾ ਗੜ੍ਹਸ਼ੰਕਰ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਵੀਨ ਸਹਿਗਲ ਪੁੱਤਰ ਦੀਵਾਨ ਚੰਦਰ ਵਾਸੀ ਸੜੌਆ ਥਾਣਾ ਪੋਜੇਵਾਲ ਜ਼ਿਲ੍ਹਾ ਸਭਸ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਦੌਰਾਨੇ ਨਾਕਾਬੰਦੀ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਪਿੰਡ ਚੱਕ ਗੁੱਜਰਾਂ ਮੌਜੂਦ ਸੀ। ਸ਼ੱਕ ਦੀ ਬਿਨਾਹ 'ਤੇ ਉਕਤ ਮੁਲਜ਼ਮ ਦੀ ਉਨ੍ਹਾਂ ਤਲਾਸ਼ੀ ਲਈ ਤਾਂ ਉਕਤ ਪਾਸੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਉਕਤ ਨੂੰ ਗਿ੍ਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।