ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਘਰੇਲੂ ਪਰੇਸ਼ਾਨੀ ਤੇ ਕੰਮ ਦੀ ਮੰਦੀ ਹਾਲਤ ਤੋਂ ਦੁਖੀ ਹੋ ਕੇ ਇਕ ਨੌਜਵਾਨ ਵੱਲੋਂ ਆਪਣੇ ਘਰ 'ਚ ਫਾਹਾ ਲੈ ਕੇ ਖੁਦਕਸ਼ੀ ਕਰਨ ਦੀ ਮੰਦਭਾਗੀ ਖਬਰ ਮਿਲੀ ਹੈ। ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ (37) ਪੁੱਤਰ ਹਰਮੇਸ਼ ਲਾਲ ਵਾਸੀ ਮੁਹੱਲਾ ਫਤਿਹਗੜ੍ਹ ਲੋਡਿੰਗ ਅਨਲੋਡਿੰਗ ਦਾ ਕੰਮ ਕਰਦਾ ਸੀ। ਪਿਛਲੇ ਕਾਫੀ ਸਮੇਂ ਤੋਂ ਕੰਮ ਦੀ ਮੰਦੀ ਹਾਲਤ ਤੋਂ ਕਾਫੀ ਪਰੇਸ਼ਾਨੀ ਹਾਲਤ 'ਚ ਰਹਿੰਦਾ ਸੀ। ਪਿਛਲੇ ਸਾਲ ਹੀ ਉਸ ਦਾ ਵਿਆਹ ਪਿੰਡ ਸਿੰਬਲੀ ਦੀ ਨਵਦੀਪ ਕੌਰ ਨਾਲ ਹੋਇਆ ਸੀ ਤੇ ਉਹ ਬੀਤੇ ਦਿਨ ਹੀ ਉਹ ਆਪਣੀ ਪਤਨੀ ਨੂੰ ਪਿੰਡ ਵਾਲੀ ਬੱਸ ਚੜ੍ਹਾ ਕੇ ਆਇਆ ਸੀ ਅਤੇ ਕੱਲ੍ਹ ਆ ਕੇ ਲੈ ਜਾਣ ਦਾ ਵੀ ਕਿਹਾ ਸੀ ਰਾਤ ਘਰ 'ਚ ਹੋਰ ਕੋਈ ਵੀ ਨਹੀਂ ਸੀ ਤੇ ਉਹ ਇੱਕਲਾ ਹੀ ਸੀ। ਜਦੋਂ ਸਵੇਰੇ ਉਹ ਕਾਫੀ ਦੇਰ ਤਕ ਘਰੋਂ ਬਾਹਰ ਨਾ ਨਿਕਲ਼ਿਆ ਤਾਂ ਮੁੱਹਲੇ ਦੇ ਲੋਕਾਂ ਨੂੰ ਸ਼ੱਕ ਹੋਇਆ। ਇਸੇ ਦੌਰਾਨ ਉਸ ਦੀ ਪਤਨੀ ਨਵਦੀਪ ਕੌਰ ਵੀ ਵਾਰ-ਵਾਰ ਫੋਨ ਨਾ ਚੱੁਕੇ ਜਾਣ ਕਾਰਨ ਪਰੇਸ਼ਾਨ ਹੋ ਕੇ ਪ੍ਰਦੀਪ ਦੇ ਦੋਸਤ ਨੂੰ ਘਰ ਦੇਖਣ ਲਈ ਭੇਜਿਆ ਤੇ ਮੁੱਹਲੇ ਦੇ ਲੋਕਾਂ ਨੇ ਵੀ ਵਾਰਡ ਨੰਬਰ 13 ਦੀ ਕੌਂਸਲਰ ਮੀਨੂ ਸੇਠੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ, ਜਿਸ 'ਤੇ ਉਨ੍ਹਾਂ ਨੇ ਕੱੁਝ ਨੌਜਵਾਨਾਂ ਨੂੰ ਉਸ ਦੇ ਘਰ ਭੇਜਿਆ। ਜਦੋਂ ਲੋਕਾਂ ਨੇ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਬੰਦ ਸੀ। ਇਸੇ ਦੌਰਾਨ ਕਾਫੀ ਕੋਸ਼ਿਸ਼ ਤੋਂ ਬਾਅਦ ਖਿੜਕੀ ਰਾਹੀਂ ਦੇਖਿਆ ਤਾਂ ਅੰਦਰ ਪ੍ਰਦੀਪ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ।

ਚੂੜੇ ਦਾ ਰੰਗ ਵੀ ਫਿੱਕਾ ਨਹੀਂ ਪਿਆ; ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਇਸ ਸਬੰਧੀ ਕੌਂਸਲਰ ਮੀਨੂ ਸੇਠੀ ਨੇ ਦੱਸਿਆ ਕਿ ਮਿ੍ਤਕ ਕਾਫੀ ਸਮਾਂ ਬਾਹਰ ਵਿਦੇਸ਼ 'ਚ ਕੰਮ ਕਰਦਾ ਸੀ ਅਤੇ ਦੇਸ਼ ਪਰਤ ਕੇ ਆਪਣੀ ਗੱਡੀ ਵੀ ਚਲਾਉਂਦਾ ਰਿਹਾ। ਅੱਜਕਲ੍ਹ ਗੱਡੀਆਂ ਦੀ ਲੋਡਿੰਗ ਅਨਲੋਡਿੰਗ ਦਾ ਕੰਮ ਕਰਦਾ ਸੀ। ਉਕਤ ਨੌਜਵਾਨ ਦਾ ਕੁੱਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਨਵਦੀਪ ਕੌਰ ਦੇ ਚੂੜੇ ਦਾ ਰੰਗ ਵੀ ਹਾਲੇ ਫਿੱਕਾ ਨਹੀਂ ਪਿਆ ਸੀ। ਜਿਸ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਇਸ ਸੰਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਰਹੀਰਾਂ ਚੌਂਕੀ ਤੋਂ ਆਏ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਬਣਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪੋਸਟ ਮਾਰਟਮ ਲਈ ਭੇਜਿਆ। ਸੂਚਨਾ ਮਿਲਣ 'ਤੇ ਮਿ੍ਤਕ ਦੀ ਪਤਨੀ ਨਵਦੀਪ ਕੌਰ ਅਤੇ ਹੋਰ ਰਿਸ਼ਤੇਦਾਰ ਵੀ ਮੌਕੇ 'ਤੇ ਪੱੁਜ ਗਏ।