ਪੱਤਰ ਪ੍ਰਰੇਕ, ਮੁਕੇਰੀਆਂ : ਥਾਣਾ ਮੁਕੇਰੀਆਂ ਪੁਲਿਸ ਨੇ ਦੜਾ-ਸੱਟਾ ਲਗਾਉਣ ਦੇ ਦੋਸ਼ ਤਹਿਤ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਏਐੱਸਆਈ ਰਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇ ਮਾਰੀ ਕਰ ਕੇ ਰਾਜੇਸ਼ ਕੁਮਾਰ ਉਰਫ਼ ਸਾਬੂ ਪੁੱਤਰ ਚੂਨੀ ਲਾਲ ਵਾਸੀ ਗੁੜੀਆ ਸ਼ਿਵਾਲਾ ਮੁਕੇਰੀਆਂ ਨੂੰ ਆਪਣੀ ਦੁਕਾਨ ਤੇ ਦੜਾ-ਸੱਟਾ ਲਗਾਉਂਦੇ ਹੋਏ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਉਕਤ ਦੋਸ਼ੀ ਕੋਲ੍ਹੋਂ 2030 ਰੁਪਏ ਦੀ ਨਕਦੀ, ਇਕ ਪੈੱਨ, ਸਲਿੱਪ ਪੈਡ ਆਦਿ ਸਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।