ਪੱਤਰ ਪੇ੍ਰਰਕ, ਮਾਹਿਲਪੁਰ : 24 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।। ਪ੍ਰਰਾਪਤ ਜਾਣਕਾਰੀ ਅਨੁਸਾਰ ਥਾਣਾ ਮੁੱਖੀ ਇਕਬਾਲ ਸਿੰਘ ਨੇ ਦੱਸਿਆ ਥਾਣੇਦਾਰ ਸੁਖਵਿੰਦਰ ਸਿੰਘ ਇੰਚਾਰਜ ਸੈਲਾ ਚੋਂਕੀ, ਥਾਣੇਦਾਰ ਮਹਿੰਦਰ ਪਾਲ ਸਮੇਤ ਪਾਰਟੀ ਵਲੋਂ ਪਿੰਡ ਪੱਦੀ ਪੋਅ ਵਿਖੇ ਕੀਤੀ ਨਾਕਾਬਾਦੀ ਦੌਰਾਨ ਸੈਲੇ ਖੁਰਦ ਵੱਲ ਤੋਂ ਆ ਰਹੇ ਇਕ ਵਿਅਕਤੀ ਅਕਾਸ਼ ਸ਼ਰਮਾ ਉਰਫ ਪੇਠਾ ਪੁੱਤਰ ਰਾਮ ਅਵਤਾਰ ਸ਼ਰਮਾ ਵਾਸੀ ਡਾਨਸੀਵਾਲ ਵਲੋਂ ਹੱਥ 'ਚ ਫੜੇ ਬੋਰੇ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲੈਣ 'ਤੇ 24 ਬੋਤਲਾਂ ਨਾਜ਼ਾਇਜ ਸ਼ਰਾਬ ਬਰਾਮਦ ਕੀਤੀਆਂ ।