ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਮੰਗਲਵਾਰ ਨੂੰ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਇੱਕ ਅੌਰਤ ਕੋਲੋਂ ਮੋਬਾਈਲ ਤੇ ਪਰਸ ਖੋਹ ਕੇ ਫਰਾਰ ਹੋ ਗਏ। ਅੌਰਤ ਦੇ ਪਰਸ ਪੰਜ ਸੌ ਦੀ ਨਕਦੀ, ਬੈਂਕ ਦੀਆਂ ਕਾਪੀਆਂ ਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵੀਨਾ ਪਤਨੀ ਰਾਮ ਕਿ੍ਸ਼ਨ ਵਾਸੀ ਵਾਰਡ ਨੰਬਰ 14 ਅਹਿਆਪੁਰ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਲਈ ਬਜ਼ਾਰ ਗਈ ਸੀ ਤੇ ਜਦੋਂ ਵੀਨਾ ਵਾਪਸ ਆਉਂਦੇ ਸਮੇਂ ਜਦੋਂ ਵੀਨਾ ਵਾਰਡ ਨੰਬਰ 9 'ਚ ਪਹੁੰਚੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਵੀਨਾ ਕੋਲੋਂ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਵੀਨਾ ਨੇ ਦੱਸਿਆ ਕਿ ਉਸ ਵੇਲੇ ਪਰਸ 'ਚ ਪੰਜ ਸੌ ਰੁਪਏ ਦੀ ਨਕਦੀ, ਬੈਂਕ ਦੀਆਂ ਕਾਪੀਆਂ ਤੇ ਜ਼ਰੂਰੀ ਕਾਗਜ਼ਾਤ ਸਨ। ਵੀਨਾ ਨੇ ਮੌਕੇ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਖੋਹ ਸਬੰਧੀ ਸੂਚਿਤ ਕੀਤਾ। ਜਿਸ ਤੋਂ ਬਾਅਦ ਥਾਣਾ ਟਾਂਡਾ ਵਿਖੇ ਇਸ ਲੁੱਟ ਖੋਹ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਆਪਣੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।