ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਇਥੋਂ ਦੇ ਧੋਬੀਆਂ ਵਾਲੀ ਗਲੀ ਪ੍ਰਰੇਮਗੜ੍ਹ ਵਿਖੇ ਥਾਣਾ ਸਿਟੀ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਜੂਆ ਖੇਡਿਆਂ ਨੂੰ 14 ਹਜ਼ਾਰ ਰੁਪਇਆ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਬਚਨ ਸਿੰਘ ਵਾਸੀ ਇਲਾਹਾਬਾਦ, ਅਸ਼ਵਨੀ ਕੁਮਾਰ ਪੁੱਤਰ ਨਸੀਬ ਚੰਦ ਵਾਸੀ ਕੱਚਾ ਟੋਬਾ ਥਾਣਾ ਸਿਟੀ, ਅਜਮੇਰ ਸਿੰਘ ਪੁਤੱਰ ਸੇਵਾ ਸਿੰਘ ਵਾਸੀ ਅੱਜੋਵਾਲ ਥਾਣਾ ਸਦਰ, ਜਗਤਾਰ ਸਿੰਘ ਪੁੱਤਰ ਲਾਲ ਚੰਦ ਵਾਸੀ ਅਦਮੋਵਾਲ ਥਾਣਾ ਸਦਰ, ਨਿਰਮਲ ਸਿੰਘ ਪੁਤੱਰ ਨੱਥਾ ਸਿੰਘ ਵਾਸੀ ਪ੍ਰਤਾਪ ਸਿੰਘ ਨਲੌਈਆਂ ਬਾਈਪਾਸ ਅੱਜੋਵਾਲ, ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰੁਪਰ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਏਐੱਸਆਈ ਜਗਤਾਰ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧੋਬੀਆਂ ਵਾਲੀ ਗਲੀ ਪ੍ਰਰੇਮਗੜ੍ਹ 'ਚ ਕੁਝ ਵਿਅਕਤੀ ਬੈਠ ਜੂਆ ਖੇਡ ਰਹੇ ਸਨ। ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਉਕਤ ਜਗ੍ਹਾ 'ਤੇ ਛਾਪੇ ਮਾਰੀ ਕਰ ਕੇ ਉਕਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਮੌਕੇ 'ਤੇ ਤਾਸ਼ ਦੇ ਪੱਤੇ ਤੇ 14 ਹਜ਼ਾਰ 10 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।