ਨਿਰਮਲ ਮੁੱਗੋਵਾਲ, ਕੋਟ ਫਤੂਹੀ : ਪਿੰਡ ਠੁਆਣਾ ਵਿਖੇ ਚੋਰਾਂ ਨੇ ਇਕ ਘਰ ਦੀ ਖਿੜਕੀ ਪੁੱਟ ਕੇ ਤਿੰਨ ਹਜ਼ਾਰ ਰੁਪਏ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਠੁਆਣਾ ਨੇ ਦੱਸਿਆ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਬੁੱਧਵਾਰ ਰਾਤ ਸੁੱਤੇ ਪਏ ਹਨ। ਜਦੋਂ ਉਨ੍ਹਾਂ ਨੇ ਸਵੇਰੇ ਵੀਰਵਾਰ ਉਠ ਕੇ ਦੇਖਿਆ ਕਿ ਕਮਰੇ ਦੀ ਖਿੜਕੀ ਟੁੱਟੀ ਹੋਈ ਸੀ ਤੇ ਕਮਰੇ ਵਿਚ ਪਈ ਅਲਮਾਰੀ ਵਿਚਲਾ ਸਾਮਾਨ ਖਿੱਲਰਿਆ ਪਿਆ ਸੀ ਜਦ ਉਨ੍ਹਾਂ ਨੇ ਅਲਮਾਰੀ ਨੂੰ ਦੇਖਿਆ ਤਾਂ ਉਸ ਵਿਚੋਂ ਤਿੰਨ ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਕੋਟ ਫਤੂਹੀ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਗਿਆ ਹੈ।