ਪ੍ਰਦੀਪ ਭਨੋਟ, ਨਵਾਂਸ਼ਹਿਰ : ਥਾਣਾ ਕਾਠਗੜ੍ਹ ਦੀ ਪੁਲਿਸ ਨੇ ਰੇਤ ਨਾਲ ਭਰੇ ਟਰੱਕ ਸਮੇਤ ਚਾਲਕ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਏਐੱਸਆਈ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਗਲੈਕਸੀ ਹੋਟਲ ਆਂਸਰੋਂ ਨੇੜੇ ਜੀਟੀ ਰੋਡ 'ਤੇ ਮੌਜੂਦ ਸਨ। ਇਸ ਦੌਰਾਨ ਸਮਾਂ ਕਰੀਬ 1 ਵਜੇ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਬਲਰਾਮ ਨਾਂ ਦਾ ਵਿਅਕਤੀ ਟਰੱਕ ਨੰ. ਪੀਬੀ-10-ਸੀਜੀ-9917 ਨੂੰ ਰੇਤ ਨਾਲ ਭਰ ਕੇ ਕਾਠਗੜ੍ਹ ਤੋਂ ਰੋਪੜ ਵੱਲ ਨੂੰ ਆ ਰਿਹਾ ਹੈ। ਮੁਖਬਰ ਨੇ ਦੱਸਿਆ ਕਿ ਇਸ ਦੇ ਪਿੱਛੇ ਰੇਤ ਨਾਲ ਭਰੇ ਹੋਰ ਵੀ ਟਰੱਕ ਤੇ ਟਿੱਪਰ ਗੈਰ ਕਾਨੂੰਨੀ ਮਾਈਨਿੰਗ ਕਰਕੇ ਆ ਰਹੇ ਹਨ। ਸੂਚਨਾ ਠੋਸ ਤੇ ਭਰੋਸੇਯੋਗ ਹੋਣ ਕਰਕੇ ਪੁਲਿਸ ਵੱਲੋਂ ਮਾਈਨਿੰਗ ਵਿਭਾਗ ਨਾਲ ਸੰਪਰਕ ਕੀਤਾ ਗਿਆ। ਉਪਰੰਤ ਉਕਤ ਟਰੱਕ ਚਾਲਕ ਨੂੰ ਰੇਤ ਨਾਲ ਭਰੇ ਟਰੱਕ ਸਮੇਤ ਕਾਬੂ ਕਰ ਕੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।