ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਸੋਮਵਾਰ ਨੂੰ ਟਾਂਡਾ ਉੜਮੁੜ ਸ਼ਹਿਰ 'ਚ ਚੋਰਾਂ ਲੁਟੇਰਿਆਂ ਨੇ ਇਕੋ ਦਿਨ 'ਚ ਦੋ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਇਕ ਸਕੂਟਰੀ ਸਵਾਰ ਲੜਕੀ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ ਹੋ ਗਏ, ਜਦਕਿ ਦੂਜੀ ਵਾਰਦਾਤ ਮੁਤਾਬਕ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਇੱਕ ਵਾਰਦਾਤ ਮੁਤਾਬਕ ਰੁਚੀ ਮਦਾਨ ਪੁੱਤਰੀ ਕਮਲ ਮਦਾਨ ਵਾਸੀ ਵਾਰਡ ਨੰਬਰ 13 ਅਹਿਆਪੁਰ ਆਪਣੀ ਐਕਟਿਵਾ ਸਕੂਟਰੀ ਨੰਬਰ ਪੀਬੀ - 07 ਏਐਚ- 0963 'ਤੇ ਸਵਾਰ ਹੋ ਕੇ ਆਪਣਾ ਮੋਬਾਈਲ ਠੀਕ ਕਰਵਾਉਣ ਤੋਂ ਬਾਅਦ ਆਪਣੇ ਘਰ ਅਹਿਆਪੁਰ ਵਾਪਸ ਜਾ ਰਹੀ ਸੀ ਕਿ ਜਦੋਂ ਉਹ ਸ਼ਿਮਲਾ ਪਹਾੜੀ ਨੇੜੇ ਪੁੱਜੀ ਤਾਂ ਪਿਿਛਓ ਆ ਰਹੇ ਦੋ ਮੋਟਰਸਾਈਕਲ ਸਵਾਰਾਂ, ਜਿਨ੍ਹਾਂ ਮੂੰਹ 'ਤੇ ਮਾਸਕ ਬੰਨ੍ਹੇ ਹੋਏ ਸਨ ਰੁਚੀ ਦੇ ਗਲ਼ੇ 'ਤੇ ਝਪਟਾ ਮਾਰ ਕੇ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਰੁਚੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਥਾਣਾ ਟਾਂਡਾ ਨੂੰ ਵਾਰਦਾਤ ਸਬੰਧੀ ਸੂਚਨਾ ਦੇ ਦਿੱਤੀ। ਦੂਜੀ ਵਾਰਦਾਤ ਮੁਤਾਬਕ ਵਿਜੇ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਅਹਿਆਪੁਰ ਆਪਣਾ ਮੋਟਰਸਾਈਕਲ ਨੰਬਰ ਪੀਬੀ - 07 ਏਏ - 0966 ਘਰ ਦੇ ਬਾਹਰ ਖੜ੍ਹਾ ਕਰਕੇ ਘਰ ਅੰਦਰ ਗਿਆ ਤੇ ਜਦੋਂ ਕੁੱਝ ਸਮੇਂ ਬਾਅਦ ਵਾਪਸ ਆ ਕੇ ਵੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ, ਜਿਸ ਸਬੰਧੀ ਵਿਜੇ ਕੁਮਾਰ ਨੇ ਥਾਣਾ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ।