ਸਟਾਫ਼ ਰਿਪੋਰਟਰ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਅੌਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਰਕੇਸ਼ ਕੁਮਾਰ ਪੁੱਤਰ ਸੋਮ ਰਾਜ ਵਾਸੀ ਮੁਹੱਲਾ ਪ੍ਰਰੇਮਗੜ੍ਹ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦੀ ਮਾਤਾ ਅਮਰੀਕਾ ਵਿਖੇ ਰਹਿੰਦੇ ਹਨ ਤੇ ਉਹ ਵੀ ਅਮਰੀਕਾ ਜਾਣਾ ਚਾਹੁੰਦੇ ਸੀ। ਇਸ ਦੌਰਾਨ ਉਨ੍ਹਾਂ ਦੇ ਕਿਸੇ ਦੋਸਤ ਰਾਹੀਂ ਕੋਮਲਵੀਰ ਕੌਰ ਪੁੱਤਰ ਦਲਵਿੰਦਰ ਸਿੰਘ ਵਾਸੀ ਕੰਧਾਲਾ ਜੱਟਾ ਦੇ ਸੰਪਰਕ 'ਚ ਆਏ ਤੇ ਉਨ੍ਹਾਂ ਨੇ 15 ਲੱਖ 'ਚ ਅਮਰੀਕਾ ਭੇਜਣ ਦੀ ਗੱਲ ਕਹੀ। ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 5 ਲੱਖ ਰੁਪਏ ਦਿੱਤੇ ਸਨ। ਪੈਸੇ ਦੇਣ ਦੇ ਬਾਅਦ ਵੀ ਉਸ ਨੂੰ ਨਾ ਤਾਂ ਬਾਹਰ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਰਕੇਸ਼ ਨੇ ਕਈ ਵਾਰ ਉਨ੍ਹਾਂ ਕੋਲੋ ਪੈਸੇ ਮੰਗੇ ਪਰ ਉਹ ਟਾਲਮਟੋਲ ਕਰਦੇ ਰਹੇ ਤੇ ਉਨ੍ਹਾਂ ਨੇ ਉਸ ਨੂੰ ਢਾਈ-ਢਾਈ ਲੱਖ ਰੁਪਏ ਦੇ ਦੋ ਚੈੱਕ ਦੇ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਇਕ ਚੈੱਕ ਬੈਂਕ 'ਚ ਲਗਾਇਆ ਤਾਂ ਉਹ ਬਾਊਂਸ ਹੋ ਗਿਆ, ਜਿਸ ਤੋਂ ਬਾਅਦ ਉਸ ਨੇ 17 ਜੂਲਾਈ 2019 ਨੂੰ ਐੱਸਐੱਸਪੀ ਦਫ਼ਤਰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕੋਮਲਵੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।