ਫੋਟੋ 138 ਪੀ - ਦੁਕਾਨਦਾਰ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਮੇਅਰ ਸ਼ਿਵ ਸੂਦ ਤੇ ਹੋਰ।

ਫੋਟੋ 138 ਏ ਪੀ - ਚੋਰਾਂ ਵੱਲੋਂ ਤੋੜਿਆ ਗਿਆ ਸ਼ੀਸ਼ਾ।

-

ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਇਥੋਂ ਦ ਸੁਤਿਹਰੀ ਰੋਡ 'ਤੇ ਸਥਿਤ ਗਰਗ ਸੇਨੇਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਲੱਖਾਂ ਦਾ ਸਾਮਾਨ ਤੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਸੰਜੇ ਗੁਪਤਾ ਪੁੱਤਰ ਬਾਬੂ ਕਾਮ ਨੇ ਦੱਸਿਆ ਕਿ ਉਨ੍ਹਾਂ ਸ਼ੁੱਕਰਵਾਰ ਸਵੇਰੇ ਜਦੋਂ ਦੁਕਾਨ ਖੋਲ੍ਹੀ ਤਾਂ ਅੰਦਰ ਪਿਆ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਅੰਦਰ ਉਪਰਲੀ ਮੰਜਿਲ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਸਨ। ਉਨ੍ਹਾਂ ਦੱਸਿਆ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਤੇ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਰਿਕਾਡਿੰਗ ਵਾਸੀ ਡੀਵੀਆਰ ਵੀ ਨਾਲ ਲੈ ਗਏ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਦੀ ਸੂਚਨਾ ਮਿਲਦੇ ਹੀ ਸਾਬਕਾ ਕੈਬਨਿਟ ਤੀਕਸ਼ਣ ਸੂਦ, ਮੇਅਰ ਸ਼ਿਵ ਸੂਦ, ਕੌਂਸਲਰ ਸੁਰੇਸ਼ ਕੁਮਾਰ ਭਾਟੀਆ ਆਦਿ ਮੌਕੇ 'ਤੇ ਪਹੁੰਚ ਕੇ ਚੋਰੀ ਦਾ ਜਾਇਜ਼ਾ ਲਿਆ।