ਸਟਾਫ ਰਿਪੋਰਟਰ, ਹੁਸ਼ਿਆਰਪੁਰ : ਥਾਣਾ ਤਲਵਾੜਾ ਦੀ ਪੁਲਿਸ ਨੇ ਨਾਬਾਲਗਾ ਨੂੰ ਘਰੋਂ ਵਿਆਹ ਦੀ ਨਿਅਤ ਨਾਲ ਭਜਾਉਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਬੀਤੀ 7 ਨਵੰਬਰ ਨੂੰ ਦਿਨੇ 11 ਵਜੇ ਕੇ ਕਰੀਬ ਉਸ ਦੀ ਲੜਕੀ ਘਰੋ ਇਹ ਕਿਹ ਕੇ ਗਈ ਸੀ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਜਾ ਰਹੀ ਹੈ ਤੇ ਜਲਦੀ ਵਾਪਸ ਆ ਜਾਵੇਗੀ, ਪਰ ਉਸ ਦੀ ਲੜਕੀ ਸ਼ਾਮ ਤਕ ਘਰ ਨਾ ਆਈ। ਉਨ੍ਹਾਂ ਇਸ ਸਬੰਧੀ ਆਪਣੇ ਪੱਧਰ 'ਤੇ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਵੀ ਥੁਹ-ਪਤਾ ਨਾ ਲੱਗਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਗੈ ਕਿ ਉਨ੍ਹਾਂ ਦੀ ਲੜਕੀ ਨਾਲ ਕੋਈ ਅਣਪਛਾਤਾ ਵਿਅਕਤੀ ਵਿਆਹ ਕਰਵਾਉਣ ਦੀ ਨਿਅਤ ਨਾਲ ਕਿਤੇ ਲੈ ਗਿਆ ਹੈ। ਇਸ ਸਬੰਧੀ ਉਨ੍ਹਾਂ ਥਾਣਾ ਤਲਵਾੜਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।