ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਵੀਰਵਾਰ ਨੂੰ 888 ਸੈਂਪਲਾਂ ਦੀ ਰਿਪੋਰਟ ਆਉਣ 'ਤੇ 3 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਰਣਜੀਤ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ 1038 ਨਵੇਂ ਸੈਂਪਲ ਲੈ ਕੇ ਲੈਬ ਭੇਜ ਦਿੱਤੇ ਗਏ ਹਨ। ਕੋਵਿਡ-19 ਦੇ 3 ਪਾਜ਼ੇਟਿਵ ਮਰੀਜ਼ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 8081 ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਦੇ ਅੱਜ ਤਕ ਲਏ ਗਏ ਕੱੁਲ ਸੈਂਪਲਾਂ ਦੀ ਗਿਣਤੀ 280109 ਹੋ ਗਈ ਹੈ, ਜਿਨ੍ਹਾਂ ਵਿਚੋਂ 271709 ਸੈਂਪਲ ਨੈਗੇਟਿਵ ਹਨ। ਸਿਵਲ ਸਰਜਨ ਨੇ ਦੱਸਿਆ ਕਿ 2014 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ। 184 ਸੈਂਪਲ ਇਨਵੈਲਡ ਹਨ। ਵੀਰਵਾਰ ਤਕ 338 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜ਼ਿਲੇ੍ਹ ਵਿਚ 67 ਐਕਟਿਵ ਕੇਸ ਸਨ ਤੇ 7695 ਵਿਅਕਤੀ ਕੋਰੋਨਾ 'ਤੇ ਜਿੱਤੇ ਪ੍ਰਰਾਪਤ ਕਰਦੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਕ ਮਰੀਜ਼ ਹੁਸ਼ਿਆਰਪੁਰ ਦਾ ਮਰੀਜ਼ ਤੇ ਦੋ ਮਰੀਜ਼ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ।