ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਜ਼ਿਲ੍ਹੇ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੁੱਕਰਵਾਰ 1059 ਵਿਅਕਤੀਆਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ 20 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ ਇਕ 66 ਸਾਲਾ ਅੌਰਤ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ 20 ਨਵੇਂ ਆਏ ਕੇਸਾਂ ਕਾਰਨ ਜ਼ਿਲ੍ਹੇ 'ਚ 784 ਮਰੀਜ਼ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਜਿਨ੍ਹਾਂ ਵਿਚ 2 ਕੇਸ ਭੂੰਗਾ, 4 ਮੁਕੇਰੀਆਂ, 1 ਗੜ੍ਹਸ਼ੰਕਰ, 2 ਜਹਾਨਖੇਲਾਂ, 1 ਮੇਹਟੀਆਣਾ, 1 ਮੰਡ ਭੰਡੇਰ, 3 ਦਸੂਹਾ, 1 ਪੰਡੋਰੀ, 1 ਹੁਸ਼ਿਆਰਪੁਰ ਦੇ ਗੋਤਮ ਨਗਰ, 1 ਗੁਰੂ ਗੋਬਿੰਦ ਸਿੰਘ ਨਗਰ, 1 ਮੁਹੱਲਾ ਟਿੱਬਾ ਸਾਹਿਬ, 1 ਪਿੰਡ ਸੋਤਲਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪਿੰਡ ਰੋੜੀਆਂ ਦੀ 66 ਸਾਲਾ ਮਹਿਲਾ ਜੋ ਕਿ ਬਿਮਾਰ ਸੀ ਦੀ ਮੌਤ ਹੋ ਗਈ ਹੈ ਉਕਤ ਮਹਿਲਾ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਜ਼ਿਲ੍ਹੇ 'ਚ ਕੋਵਿਡ ਨਾਲ 23 ਮੌਤਾਂ ਹੋ ਚੁੱਕੀਆਂ ਹਨ।

ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1043 ਵਿਅਕਤੀਆਂ ਦੇ ਸੈਂਪਲ ਲੈਣ ਗਏ ਹਨ। ਜ਼ਿਲ੍ਹੇ 'ਚ ਕੁੱਲ ਸੈਂਪਲਾਂ ਦੀ ਗਿਣਤੀ 38,775 ਹੋ ਗਈ ਹੈ, ਜਿਸ ਵਿਚ 34,694 ਸੈਂਪਲ ਨੈਗੇਟਿਵ ਹਨ, ਜਦਕਿ 3315 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, 57 ਸੈਂਪਲ ਇਨਵੈਲਡ ਹਨ ਐਕਟਿਵ ਕੇਸਾਂ ਦੀ ਗਿਣਤੀ 161 ਹੈ ਤੇ 600 ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੱੁਕੇ ਹਨ।