ਹਰਦਿੰਦਰ ਦੀਪਕ/ ਗੌਰਵ, ਗੜ੍ਹਦੀਵਾਲਾ : ਬਲਾਕ ਭੂੰਗਾ ਅਧੀਨ ਆਉਂਦੇ ਦੋ ਪਿੰਡਾਂ ਦੀਆਂ ਅੌਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਦਿੰਦਿਆਂ ਐਸਐਮਓ ਪੀਐਚਸੀ ਭੂੰਗਾ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਨਜ਼ਦੀਕ ਪੈਂਦੇ ਪਿੰਡ ਪੰਡੋਰੀ ਸੂਮਲਾਂ ਦੀ ਇਕ ਅੌਰਤ ਜਿਸਦੀ ਉਮਰ 34 ਸਾਲ ਹੈ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਭੂੰਗਾ ਦੇ ਨਜ਼ਦੀਕ ਪੈਂਦੇ ਪਿੰਡ ਭਟੋਲੀਆਂ ਦੀ ਇਕ 35 ਸਾਲਾਂ ਅੌਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਪਿੰਡ ਪੰਡੋਰੀ ਸੂਮਲਾਂ ਦੀ ਮਰੀਜ਼ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਦੇਖਰੇਖ ਹੇਠ ਆਇਸੋਲੇਸ਼ਨ ਵਾਰਡ ਰਿਆਤ ਬਾਹਰਾ ਅਤੇ ਭਟੋਲੀਆਂ ਦੀ ਮਰੀਜ਼ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ।