ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਵੀਰਵਾਰ ਪ੍ਰਰਾਪਤ ਹੋਈ 129 ਸੈਂਪਲਾਂ ਦੀ ਰਿਪੋਰਟ 'ਚੋਂ 5 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ ਇਕ 75 ਸਾਲਾ ਬਜ਼ੁਰਗ ਅੌਰਤ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ 5 ਮਰੀਜ਼ ਹੋ ਕੋਰੋਨਾ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੁਲ 765 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਕੇਸਾਂ ਵਿਚ 2 ਕੇਸ ਮੁਕੇਰੀਆਂ, ਇਕ ਸ਼ੀਸ ਮਹਿਲ ਬਾਜ਼ਾਰ ਦਾ ਕੇਸ ਜੋ ਜਲੰਧਰ ਤੋਂ ਰਿਪੋਰਟ ਹੋਇਆ ਹੈ, ਇਕ ਕੇਸ ਗੜ੍ਹਸ਼ੰਕਰ ਦਾ ਜੋ ਨਵਾਂਸ਼ਹਿਰ ਤੋਂ ਰਿਪੋਰਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਮੁਹੱਲਾ ਬੰਜਰਬਾਗ ਦੀ 75 ਸਾਲਾ ਮੁਹਿਲਾ ਬਜ਼ੁਰਗ ਦੀ ਮੌਤ ਹੋਈ ਹੈ, ਜੋ ਪਹਿਲਾਂ ਤੋਂ ਹਾਈ ਬਲੱਡ ਪ੍ਰਰੈਸ਼ਰ ਤੇ ਗੰਭੀਰ ਬਿਮਾਰੀ ਤੋਂ ਪੀੜਤ ਸੀ, ਜਿਸ ਦੀ ਅੰਮਿ੍ਤਸਰ ਸਰਕਾਰੀ ਹਸਪਤਾਲ ਵਿਖੇ ਮੌਤ ਹੋਈ ਹੈ।

ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1,126 ਵਿਆਕਤੀਆਂ ਦੇ ਨਵੇਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ੍ਹ ਸੈਂਪਲਾਂ ਦੀ ਗਿਣਤੀ 37,515 ਹੋ ਗਈ ਹੈ ਤੇ ਲੈਬ ਤੋਂ ਪ੍ਰਰਾਪਤ ਰਿਪੋਰਟਾਂ ਅਨੁਸਾਰ 33,448 ਸੈਂਪਲ ਨੈਗੇਟਿਵ ਪਾਏ ਗਏ ਹਨ, ਜਦਕਿ 3,318 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, 57 ਸੈਂਪਲ ਇਨਵੈਲਡ ਹਨ ਐਕਟਿਵ ਕੇਸਾਂ ਦੀ ਗਿਣਤੀ 148 ਹੈ ਤੇ 595 ਮਰੀਜ਼ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ ਮੌਤਾਂ ਦੀ ਗਿਣਤੀ 22 ਹੋ ਗਈ ਹੈ