ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵੱਲੋਂ ਵੀਰਵਾਰ ਨੂੰ ਕੁੱਲ 112 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਟੇਕ ਰਾਜ ਭਾਟੀਆ ਨੇ ਦੱਸਿਆ ਕਿ ਗੜ੍ਹਸ਼ੰਕਰ ਸ਼ਹਿਰ 'ਚ ਕੰਟੇਨਮੈਂਟ ਜ਼ੋਨ ਬਣਾਏ ਗਏ ਮੁੁੁਹੱਲਾ ਜੋੜਿਆਂ ਦੇ 47, ਮੁਹੱਲਾ ਰਾਇਕਾ ਦੇ 65 ਵਿਅਕਤੀਆਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਪੀਐਚਸੀ ਪੋਸੀ ਦੀ ਟੀਮ ਉਪਲੱਬਧ ਨਾ ਹੋਣ ਕਾਰਨ ਨੰਗਲ ਰੋਡ ਤੇ ਸੈਂਪਲ ਨਹੀਂ ਲਏ ਗਏ।