ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 480 ਵਿਅਕਤੀਆਂ ਦੇ ਨਵੇਂ ਸੈਂਪਲ ਲੈਣ ਤੇ 93 ਸੈਂਪਲਾਂ ਦੀ ਲੈਬ ਤੋਂ ਰਿਪੋਰਟ ਪ੍ਰਰਾਪਤ ਹੋਣ ਨਾਲ 6 ਵਿਅਕਤੀਆਂ ਦੀ ਰਿਪੋਟ ਪਾਜ਼ੇਟਿਵ ਆਉਣ ਨਾਲ ਪਾਜ਼ੇਟਿਵ ਮਰੀਜਾਂ ਦੀ ਗਿਣਤੀ 593 ਹੋ ਗਈ ਹੈ। ਜ਼ਿਲ੍ਹੇ ਵਿਚ ਕੁੱਲ ਸੈਂਪਲਾਂ ਦੀ ਗਿਣਤੀ 29695 ਹੋ ਗਈ ਹੈ ਤੇ ਲੈਬ ਤੋਂ ਪ੍ਰਰਾਪਤ ਰਿਪੋਰਟਾਂ ਅਨੁਸਾਰ 28418 ਸੈਂਪਲ ਨੈਗਟਿਵ, ਜਦਕਿ 678 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ , 55 ਸੈਂਪਲ ਇਨਵੈਲਡ ਹਨ। ਐਕਟਿਵ ਕੇਸਾਂ ਦੀ ਗਿਣਤੀ 64 ਹੈ, ਠੀਕ ਹੋ ਚੱੁਕੇ ਮਰੀਜ਼ਾਂ ਦੀ ਗਿਣਤੀ 512 ਹੋ ਗਈ ਹੈ, ਮੌਤਾਂ ਦੀ ਗਿਣਤੀ 17 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਨਾਲ ਸਬੰਧਿਤ 2 ਮਰੀਜ਼, ਹੁਸ਼ਿਆਰਪੁਰ ਸ਼ਹਿਰੀ ਨਾਲ 2 ਮਰੀਜ਼, ਤਲਵਾੜਾ 1 ਮਰੀਜ਼, ਫਗਲਾਣਾ ਇਕ ਮਰੀਜ਼ ਹੈ।