ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਜ਼ਿਲ੍ਹਾ ਦਫ਼ਤਰ ਮੁਕੇਰੀਆਂ 'ਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਅਗਵਾਈ 'ਚ ਭਾਜਪਾ ਵਰਕਰਾਂ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਸਮੇਂ ਹਾਜ਼ਰੀਨਾਂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਨਮਨ ਕੀਤਾ ਗਿਆ।

ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਮਨਹਾਸ, ਸੂਬਾ ਕਾਰਜਕਾਰਨੀ ਮੈਂਬਰ ਜੰਗੀ ਲਾਲ ਮਹਾਜਨ, ਜ਼ਿਲ੍ਹਾ ਜਨਰਲ ਸਕੱਤਰ ਅਜੇ ਕੌਸ਼ਲ ਸੇਠੂ, ਪ੍ਰਰੈੱਸ ਸਕੱਤਰ ਵਿਕਾਸ ਮਨਕੋਟੀਆ ਆਦਿ ਨੇ ਕਿਹਾ ਕਿ 26 ਨਵੰਬਰ 1949 ਨੂੰ ਰਸਮੀ ਤੌਰ 'ਤੇ ਅਪਣਾਏ ਗਏ ਸੰਵਿਧਾਨ ਨੂੰ 26 ਜਨਵਰੀ 1950 ਨੂੰ ਅਪਣਾਇਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸਦਕਾ ਸੰਵਿਧਾਨ ਦਿਵਸ ਮਨਾਉਣ ਦਾ ਫ਼ੈਸਲਾ ਨਵੀਂ ਪੀੜ੍ਹੀ ਨੂੰ ਸੰਵਿਧਾਨ ਤੇ ਇਸ ਇਤਿਹਾਸਿਕ ਦਿਵਸ ਪ੍ਰਤੀ ਜਾਗਰੂਕ ਕਰਨ ਲਈ ਕੀਤੀ ਗਿਆ ਹੈ। ਇਸ ਸਮੇਂ ਵਰਕਰਾਂ ਨੂੰ ਪ੍ਰਧਾਨ ਮੰਤਰੀ ਦਾ ਦੇਸ਼ ਦੇ ਨਾਂਅ ਸੰਦੇਸ਼ ਲਾਈਵ ਸੁਣਾਇਆ ਗਿਆ।

ਇਸ ਮੌਕੇ ਸਾਬਕਾ ਚੇਅਰਮੈਨ ਰਘੂਨਾਥ ਸਿੰਘ ਰਾਣਾ, ਕੈਪਟਨ ਕਰਨ ਸਿੰਘ, ਸੂਬਾ ਕਾਰਜਕਾਰਨੀ ਮੈਂਬਰ ਸੰਦੀਪ ਮਨਹਾਸ, ਨੀਰਜ ਬੰਟੀ ਸਾਹਨੀ ਮੰਡਲ ਪ੍ਰਧਾਨ, ਜਰਨੈਲ ਮਨਹਾਸ, ਰਾਜਿੰਦਰ ਛੋਟੂ, ਅੰਜਨਾ ਕਟੋਚ ਪ੍ਰਧਾਨ ਜ਼ਿਲ੍ਹਾ ਮਹਿਲਾ ਮੋਰਚਾ, ਮੋਨਿਕਾ ਅਰੋੜਾ, ਰਾਜੇਸ਼ ਕੁਮਾਰ ਵਰਮਾ, ਨੀਰਜ ਜੈਨ, ਸੁਧੀਰ ਮਹਾਜਨ, ਸੰਜੀਵ ਭਾਰਦਵਾਜ, ਅਮਿਤ ਸ਼ਰਮਾ, ਸੰਤੋਸ਼ ਰਾਵਤ, ਸੂਰਜ ਸਿੰਘ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ।