ਸਤਨਾਮ ਲੋਈ, ਮਾਹਿਲਪੁਰ : ਕਾਂਗਰਸ ਪਾਰਟੀ ਦੀਆਂ ਹੋਈਆਂ ਅੰਦਰੂਨੀ ਚੋਣਾਂ ਵਿਚ ਹਲਕਾ ਗੜ੍ਹਸ਼ੰਕਰ ਤੋਂ ਨਵ ਨਿਯੁਕਤ ਪ੍ਰਧਾਨ ਬਲਵੀਰ ਸਿੰਘ ਿਢੱਲੋਂ ਦਾ ਮਾਹਿਲਪੁਰ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਬਲਵੀਰ ਸਿੰਘ ਿਢੱਲੋਂ ਨੇ ਕਮਲ ਕਿਸ਼ੋਰ ਕਟਾਰੀਆਂ ਨੂੰ 123 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਇਹ ਚੋਣ ਜਿੱਤੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਬਲਵੀਰ ਸੰਘ ਿਢੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਨਾਲ ਕਾਂਗਰਸ ਪਾਰਟੀ ਪਿੰਡਾਂ ਵਿਚ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿਚ ਯੂਥ ਵਿੰਗ ਬਿਨਾਂ ਭੇਦਭਾਵ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਵਿਚ ਭਾਵੇਂ ਕਾਂਗਰਸ ਦੀ ਫੁੱਟ ਹੈ ਪਰੰਤੂ ਉਹ ਇਸ ਦੌੜ ਵਿਚ ਨਾ ਪੈ ਕੇ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਕਮਲਜੀਤ ਸਿੰਘ ਸੰਘਾ ਸੀਨੀਅਰ ਆਗੂ, ਅਨਮੋਲ ਸ਼ਰਮਾ ਨਵਿਯੁਕਤ ਜਨਰਲ ਸਕੱਤਰ, ਨਰਿੰਦਰਜੀਤ ਸਿੰਘ ਪਥਰਾਲਾ, ਅਜਮੇਰ ਸਿੰਘ ਿਢੱਲੋਂ, ਸੁਰਿੰਦਰ ਸਿੰਘ ਮੁੱਗੋਵਾਲ, ਸੁਖ਼ਜੀਤ ਸਿੰਘ ਬਿੱਨਾ, ਚੰਦਨ ਸ਼ਰਮਾ, ਸੀਰਾ ਭਾਰਟਾ, ਰੀਟਾ ਰਾਣੀ ਕੌਂਸਲਰ, ਜਤਿੰਦਰ ਕੁਮਾਰ ਸੋਨੂੰ ਕੌਂਸਲਰ, ਬਲਵਿੰਦਰ ਮਰਵਾਹਾ, ਰਵਿੰਦਰ ਸਿੰਘ, ਜਸਵੰਤ ਸਿੰਘ ਚੰਬਲਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਵੀ ਹਾਜ਼ਰ ਸਨ ।