ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਅਹਿਰਾਣਾ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਨਗਰ ਦੀ ਸੁੱਖ ਸ਼ਾਂਤੀ ਲਈ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿÎਆ। ਇਸ ਮੌਕੇ ਰਿੰਕੂ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਭ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਇਸ ਉਪਰੰਤ ਖੁੱਲ੍ਹੇ ਪੰਡਾਲ 'ਚ ਸੰਤ ਗੁਲਾਬ ਸਿੰਘ ਚਮਕੌਰ ਸਾਹਿਬ, ਭਾਈ ਬਿਕਰਮਜੀਤ ਸਿੰਘ ਤਨੂਲੀ ਆਦਿ ਨੇ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਿੰਕੂ ਅਮਰਿਕਾ, ਦਲੀਪ ਚੰਦ ਠਾਣਾ, ਅਵਤਾਰ ਸਿੰਘ, ਮਿੰਟੂ, ਬਿੱਲਾ, ਕਮਲ, ਸੁਰਜੀਤ ਪਾਲ, ਰਾਵਣ ਲਾਲ, ਨਰਿੰਦਰ ਬਿੱਲੂ, ਸਰਪੰਚ ਮੇਜਰ ਸਿੰਘ, ਰਿੰਕੂ ਭਾਟੀਆ, ਸਰਬਜੀਤ ਬਿੱਲੂ, ਦਲਵੀਰ ਕੁਮਾਰ, ਜਤਿੰਦਰ ਭਿੰਦਾ ਆਦਿ ਹਾਜ਼ਰ ਸਨ।