ਹਰਪਾਲ ਭੱਟੀ, ਗੜ੍ਹਦੀਵਾਲਾ : ਪਿੰਡ ਰਾਜਪੁਰ ਕੰਢੀ ਵਿਖੇ ਧੰਨ ਧੰਨ ਬਾਬਾ ਭੋਲਾ ਗਿਰ ਜੀ ਮਹਾਰਾਜ ਦੇ ਦਰਬਾਰ ਤੇ ਮਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਦੀ ਅਗਵਾਈ ਹੇਠ ਹਰ ਸਾਲ ਦੀ ਇਸ ਸਾਲ ਵੀ ਤਿੰਨ ਰੋਜ਼ਾ ਿਛੰਝ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਿਛੰਝ ਮੇਲੇ 'ਚ ਰਾਸ਼ਟਰੀ ਤੇ ਅੰਤਰਾਸ਼ਟਰੀ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ ਕੁਸ਼ਤੀ ਦੇ ਜੌਹਰ ਵਿਖਾਏ। ਇਸ ਿਛੰਝ ਮੇਲੇ ਦੌਰਾਨ ਵੱਖ-ਵੱਖ ਖੇਤਰ ਦੇ ਖਿਡਾਰੀਆਂ ਵਲੋਂ ਵੀ ਆਪਣੀ ਖੇਡ ਦਾ ਪ੍ਰਦਸ਼ਨ ਕਰਕੇ ਵਾਹ-ਵਾਹ ਖੱਟੀ । ਇਸ ਿਛੰਝ ਮੇਲੇ 'ਚ ਛੋਟੀ ਰੁਮਾਲੀ ਦੀ ਕੁਸ਼ਤੀ ਗੁਰਜੰਟ ਅੰਮਿ੍ਤਸਰ ਤੇ ਰਿੰਪੀ ਲੁਧਿਆਣਾ ਵਿਚਕਾਰ ਹੋਈ। ਜਿਸ ਵਿਚ ਗੁਰਜੰਟ ਅੰਮਿ੍ਤਸਰ ਜੇਤੂ ਰਿਹਾ। ਇਸ ਤੋਂ ਇਲਾਵਾ ਵੱਡੀ ਰੁਮਾਲੀ ਦੀ ਕੁਸ਼ਤੀ ਗੁਰਮੀਤ ਦਿੱਲੀ ਤੇ ਸੁੱਖਾ ਬੱਬੇਹਾਲੀ ਵਿਚਕਾਰ ਹੋਈ ਜਿਸ ਵਿਚ ਸੁੱਖਾ ਬੱਬੇਹਾਲੀ ਜੇਤੂ ਰਿਹਾ। ਜੇਤੂ ਪਹਿਲਾਵਾਨਾਂ ਨੂੰ ਇਨਾਮਾਂ ਦੀ ਵੰਡ ਡੇਰਾ ਮੁੱਖੀ ਸਹੰਤ ਰਾਮ ਗਿਰ ਜੀ ਨੇ ਕੀਤੀ। ਇਸ ਮੌਕੇ ਿਛੰਜ ਮੇਲੇ ਦੌਰਾਨ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪ੍ਰਬੰਧਕਾਂ ਨੂੰ ਿਛੰਜ ਮੇਲਾ ਕਰਵਾਉਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹੋ-ਜਿਹੇ ਪੇਂਡੂ ਖੇਡ ਮੇਲੇ ਜਿੱਥੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ, ਉੱਥੇ ਨੌਜਵਾਨ ਵਰਗ ਨੂੰ ਚੰਗੀ ਸੇਧ ਦਿੰਦੇ ਹਨ। ਇਸ ਸਮੇਂ ਗਿਲਜੀਆਂ ਵਲੋਂ ਪਿੰਡ ਰਾਜਪੁਰ ਕੰਢੀ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਤ ਮਹਾਪੁਸ਼ਾ ਵਿਚ ਸੰਤ ਨਰੇਸ਼ ਗਿਰ ਜੀ, ਸੰਤ ਨਾਨਕ ਗਿਰ, ਸੰਤ ਜਸਪਾਲ ਸਿੰਘ ਉੇਡਰੇ ਵਾਲੇ, ਸੰਤ ਪ੍ਰਰੇਮ ਦਾਸ ਰਜਪਾਲਮਾ ਵਾਲੇ, ਸੰਤ ਬਲਵੀਰ ਗਿਰ, ਸੰਤ ਸਰਬਜੀਤ ਸਿੰਘ, ਸੰਤ ਕੈਲਾਸ਼ ਗਿਰ, ਸੰਤ ਹੁਸ਼ਿਆਰ ਗਿਰ, ਸੰਤ ਅਮਰਜੀਤ ਸਿੰਘ, ਦਰਬਾਰ ਲਾਬੜਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸੂਬੇਦਾਰ ਸੁਰਜੀਤ ਸਿੰਘ, ਡਾ.ਰੂਪ ਲਾਲ, ਗੁਰਮੇਲ ਸਿੰਘ, ਮਾਸਟਰ ਸੁਰਿੰਦਰਪਾਲ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਅੰਗਰੇਜ ਸਿੰਘ, ਬਲਵੀਰ ਸਿੰਘ, ਮਾਣਾ,ਸਤਨਾਮ ਸਿੰਘ, ਪਵਨ ਕੁਮਾਰ, ਤਰਸੇਮ ਸਿੰਘ, ਜਸਪ੍ਰਰੀਤ ਸਿੰਘ,ਹੁਸ਼ਿਆਰ ਸਿੰਘ,ਅਨਿਲ ਕੁਮਾਰ ਸਮੇਤ ਇਲਾਕੇ ਭਰ ਦੇ ਲੋਕ ਹਾਜ਼ਰ ਸਨ।